ਮੀਂਹ ਕਣਕ ਲਈ ਲਾਹੇਵੰਦ ਪਰ ਸਬਜ਼ੀ ਕਾਸ਼ਤਕਾਰਾਂ ਦੀ ਵਧੀ ਮੁਸ਼ਕਲ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ
Publish Date: Fri, 23 Jan 2026 06:38 PM (IST)
Updated Date: Sat, 24 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੀਂਹ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਹੇਵੰਦ ਹੈ, ਪਰ ਸਬਜ਼ੀ ਕਾਸ਼ਕਾਰਾਂ ਲਈ ਇਹ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁੱਝ ਥਾਵਾਂ ਤੇ ਹਲਕਾ ਤੇ ਕੁੱਝ ’ਤੇ ਭਰਵਾਂ ਮੀਂਹ ਪਿਆ ਹੈ। ਇਹ ਕਣਕ, ਸਰ੍ਹੋਂ, ਹਰੇ ਚਾਰੇ ਲਈ ਲਾਹੇਵੰਦ ਹੈ, ਉਥੇ ਹੀ ਮੀਂਹ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਸਬਜ਼ੀ ਕਾਸ਼ਤਕਾਰਾਂ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਸਬਜ਼ੀ ਕਾਸ਼ਤਕਾਰਾਂ ਲਈ ਇਹ ਮੀਂਹ ਨੇ ਮੁਸ਼ਕਿਲਾਂ ਵਧਾਈਆਂ ਹਨ। ਉਨ੍ਹਾਂ ਦੱਸਿਆ ਕਿ ਖ਼ਰਬੂਜ਼ਾ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਠੰਢ ਤੋਂ ਬਚਾਅ ਲਈ ਪੌਲੀਥੀਨ ਦੇ ਕਾਗਜ਼ ਨਾਲ ਢੱਕੀਆਂ ਹੋਈਆਂ ਸਨ। ਉਨ੍ਹਾਂ ਨੂੰ ਤੇਜ਼ ਹਵਾਵਾਂ ਨੇ ਪੁੱਟ ਸੁੱਟਿਆ ਹੈ। ਇਸ ਕਰਕੇ ਕਿਸਾਨਾਂ ਵੱਲੋਂ ਦੁਆਰਾ ਸਬਜ਼ੀਆਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਵਾਵਾਂ ਤੇਜ਼ ਹੋਣ ਕਾਰਨ ਕਾਗਜ਼ ਉੱਡ ਜਾਂਦਾ ਹੈ। ਕਿਸਾਨਾਂ ਵੱਲੋਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।