ਗੀਤਾ ਭਵਨ ’ਚ ਰਾਸ ਲੀਲ੍ਹਾ ਦੇਖ ਕੇ ਲੋਕ ਹੋਏ ਮੰਤਰ-ਮੁਗਧ
ਸਥਾਨਕ ਭਾਰਤੀਯ ਸਨਾਤਨ ਧਰਮ ਮਹਾਂਵੀਰ
Publish Date: Mon, 23 Mar 2026 05:42 PM (IST)
Updated Date: Tue, 24 Mar 2026 04:05 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸਥਾਨਕ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਸ੍ਰੀ ਗੀਤਾ ਭਵਨ ਮੰਦਰ ਵਿਖੇ ਕਰਵਾਏ ਜਾ ਰਹੇ 35ਵੇਂ ਸਾਲਾਨਾ ਮੂਰਤੀ ਸਥਾਪਨਾ ਸਮਾਰੋਹ ਦੌਰਾਨ ਵਰਿੰਦਾਵਨ ਦੇ ਕਲਾਕਾਰਾਂ ਦੁਆਰਾ ਕੀਤੀ ਜਾ ਰਹੀ ਰਾਸ ਲੀਲ੍ਹਾ ਵਿੱਚ ਤੀਜੇ ਦਿਨ ਵੀ ਰੰਗ ਬੰਨ੍ਹਿਆ ਰਿਹਾ। ਉਦਘਾਟਨ ਦੀ ਰਸਮ ਡਾ. ਪਰਵੀਨ ਕੁਮਾਰ ਸਿੰਗਲਾ ਦੇ ਸਮੂਹ ਪਰਿਵਾਰ, ਪਵਿੱਤਰ ਜੋਤੀ ਪ੍ਰਚੰਡ ਦੀ ਰਸਮ ਜਗਸੀਰ ਜੱਗੂ ਵੱਲੋਂ ਨਿਭਾਈ ਗਈ ਅਤੇ ਠਾਕੁਰ ਇਸ਼ਨਾਨ ਦੀ ਰਸਮ ਸੰਤੋਸ਼ੀ ਮਾਤਾ ਮੰਦਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਸਲੀਲਾ 26 ਮਾਰਚ ਤੱਕ ਚੱਲੇਗੀ ਅਤੇ ਇਸੇ ਦਿਨ ਲਵਦੀਪ ਰੌਕੀ ਪੁੱਤਰ ਗਿਆਨ ਆਜ਼ਾਦ ਬਰੇਟਾ ਦੁਆਰਾ ਸਾਲਾਸਰ ਬਾਲਾ ਜੀ ਦੀ ਮੂਰਤੀ ਸਥਾਪਨਾ ਕਰਵਾਈ ਜਾਵੇਗੀ। 27 ਮਾਰਚ ਨੂੰ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਪਹੁੰਚੇ ਸਾਰੇ ਸ਼ਰਧਾਲੂਆਂ ਨੇ ਸ਼ਰਧਾ ਪੂਰਵਕ ਤਰੀਕੇ ਨਾਲ ਰਾਸਲੀਲ੍ਹਾ ਦੇ ਤੀਜੇ ਦਿਨ ਦਾ ਆਨੰਦ ਮਾਣਿਆ। ਸ਼੍ਰੀ ਰਾਧਾ ਰਾਣੀ ਕੀਰਤਨ ਮੰਡਲ ਭੀਖੀ ਅਤੇ ਰਮਨ ਬਿਹਾਰੀ, ਨਵਲ ਬਿਹਾਰੀ, ਸੰਕੇਤ ਬਿਹਾਰੀ ਬੁਢਲਾਡਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਪ੍ਰਸ਼ਾਦ ਦੀ ਸੇਵਾ ਡਾ. ਰੁਪਿੰਦਰ ਗਰਗ ਦੇ ਪਰਿਵਾਰ ਨੇ ਕੀਤੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈ ਕੇ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਸੰਜੀਵ ਕੁਮਾਰ, ਦਵਿੰਦਰ ਕੁਮਾਰ, ਸੰਜੀਵ ਕੁਮਾਰ, ਊਗਰ ਸੈਨ, ਦੀਪਕ ਕੁਮਾਰ, ਸੁਭਾਸ਼ ਚੰਦ, ਹਰਬੰਸ ਲਾਲ, ਸਤੀਸ਼ ਕੁਮਾਰ, ਵਿਨੋਦ ਗਰਗ, ਮਹਿੰਦਰ ਪਾਲ ਬਰੇਟਾ, ਬੇਅੰਤ ਸਿੰਘ, ਅਭਿਸ਼ੇਕ ਮਿੱਤਲ, ਰਮੇਸ਼ ਕੁਮਾਰ, ਪੁਜਾਰੀ ਗਨੇਸ਼ ਰਾਮ, ਸੋਹਨ ਨਾਲ ਅਤੇ ਸਮੂਹ ਮੈਂਬਰ ਮੌਜੂਦ ਸਨ।