- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਪੰਜਾਬ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੀ ਦਾਣਾ ਮੰਡੀ ’ਚ ਪੰਜਾਬ ਟਰੇਡ ਕਮਿਸ਼ਨ ਵੱਲੋਂ ਕੈਂਪ ਦਾ ਆਯੋਜਨ ਕਰਕੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਹੋਰ ਅਹੁਦੇਦਾਰ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਉੱਚ ਅਧਿਕਾਰੀ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕੌਂਸਲਰ ਤੋਂ ਇਲਾਵਾ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਵਪਾਰੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਅਤੇ ਵੱਖ-ਵੱਖ ਟਰੇਡਾਂ ਦੇ ਨਾਲ ਸੰਬੰਧਿਤ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਨੂੰ ਟ੍ਰੇਡ ਕਮਿਸ਼ਨ ਦੇ ਅੱਗੇ ਰੱਖਿਆ। ਟਰੇਡ ਕਮਿਸ਼ਨ ਦੇ ਆਗੂਆਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਉੱਥੇ ਮੌਜੂਦ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸਭ ਤੋਂ ਵੱਧ ਸਮੱਸਿਆਵਾਂ ਉਪ ਮੰਡਲ ਦਫ਼ਤਰ ਅਤੇ ਪੀਐਸਪੀਸੀਐਲ ਨਾਲ ਸੰਬੰਧਿਤ ਸਨ। ਇੰਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜਿੱਥੇ ਅਫ਼ਸਰਾਂ ਨੂੰ ਸਮਾਂ ਰਹਿੰਦੇ ਕੰਮ ਕਰਨ ਦੀ ਹਦਾਇਤ ਕੀਤੀ, ਉਥੇ ਹੀ ਤਾੜਨਾ ਵੀ ਕੀਤੀ ਕਿ ਜੇਕਰ ਸੰਬੰਧਤ ਮਹਿਕਮਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਅਤੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਤਾਂ ਸੰਬੰਧਿਤ ਮੁਲਾਜ਼ਮਾ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਵਿਧਾਇਕ ਬਣਾਂਵਾਲੀ ਵੱਲੋਂ ਵਪਾਰੀਆਂ ਦੇ ਭਾਰੀ ਇਕੱਠ ਵਿੱਚ ਕਿਹਾ ਕਿ ਜੇਕਰ ਉਹ ਕਿਸੇ ਤੋਂ ਕਮਿਸ਼ਨ ਦੇ ਰੂਪ ਵਿੱਚ ਕਦੇ ਕੋਈ ਪੈਸਾ ਲਿਆ ਹੋਵੇ ਜਾਂ ਕਿਸੇ ਅਧਿਕਾਰੀ ਨੂੰ ਪੈਸੇ ਦੇਣ ਸਬੰਧੀ ਕਿਹਾ ਹੋਵੇ ਤਾਂ ਉਹ ਅੱਜ ਇਸ ਇਕੱਠ ਵਿੱਚ ਖੜ੍ਹਾ ਹੋ ਕੇ ਦੱਸ ਸਕਦਾ ਹੈ। ਉਨ੍ਹਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਦੇ ਕੰਮ ਕਰਨ ਬਦਲੇ ਸ਼ਰੇਆਮ ਰਿਸ਼ਵਤ ਲਈ ਜਾਂਦੀ ਹੈ। ਜੇਕਰ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਵਿਧਾਇਕ ਸਾਹਿਬ ਤੋਂ ਸਿਫਾਰਿਸ਼ ਕਰਵਾ ਦਿੰਦੇ ਹਾਂ ਤਾਂ ਤਾਂ ਅਧਿਕਾਰੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਵਿਧਾਇਕ ਸਾਹਿਬ ਦਾ ਕਮਿਸ਼ਨ ਵੀ ਵਿੱਚ ਜੁੜ ਜਾਵੇਗਾ। ਉਨ੍ਹਾਂ ਪੀਐਸਪੀਸੀਐਲ ਦੇ ਉੱਥੇ ਮੌਜੂਦ ਉਪ ਮੰਡਲ ਇੰਜੀਨੀਅਰ ਮਨਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਜੇਕਰ ਕਦੇ ਵੀ ਕਿਸੇ ਖਪਤਕਾਰ ਤੋਂ ਰਿਸ਼ਵਤ ਮੰਗੀ ਜਾ ਫਿਰ ਜਾਣ ਬੁੱਝ ਕੇ ਉਸ ਦੇ ਕੰਮ ਨੂੰ ਲਟਕਾਇਆ ਗਿਆ ਤਾਂ ਉਸ ਖਿਲਾਫ ਸਖਤ ਵਿਭਾਗੀ ਕਾਰਵਾਈ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਨੇ ਨਵੇਂ ਵਹੀਕਲਾਂ ਦੀ ਰਜਿਸਟਰੇਸ਼ਨ ਵਿੱਚ ਆ ਰਹੀ ਦਿੱਕਤ ਨੂੰ ਲੈ ਕੇ ਵੀ ਸਵਾਲ ਚੁੱਕੇ। ਇਸ ਸਬੰਧੀ ਵਿਧਾਇਕ ਬਣਾਂਵਾਲੀ ਨੇ ਐਸਡੀਐਮ ਨੂੰ ਇਹ ਮਸਲਾ ਜਲਦੀ ਹੱਲ ਕਰਵਾਉਣ ਲਈ ਕਿਹਾ। ਇਸ ਦੌਰਾਨ ਮੰਡੀ ਬੋਰਡ, ਸੀਵਰੇਜ਼ ਵਿਭਾਗ, ਨਗਰ ਪੰਚਾਇਤ ਨਾਲ ਸਬੰਧਿਤ ਮਸਲੇ ਵੀ ਲੋਕਾਂ ਵੱਲੋਂ ਉਠਾਏ ਗਏ ਸਾਰੇ ਮਸਲਿਆਂ ਦੇ ਤੁਰੰਤ ਹੱਲ ਲਈ ਉਥੇ ਮੌਜੂਦ ਅਧਿਕਾਰੀਆਂ ਨੂੰ ਕਮਿਸ਼ਨ ਵਲੋਂ ਹਦਾਇਤ ਕੀਤੀ ਗਈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਗਰਗ, ਕੌਂਸਲਰ ਨਵਿੰਦਰ ਸਿੰਘ ਕੌਂਸਲਰ ਸੁਖਵਿੰਦਰ ਸਿੰਘ ਜੈਂਕ, ਕੌਂਸਲਰ ਰੇਸ਼ਮ ਸਿੰਘ ਆਪ ਆਗੂ ਪੰਕਜ ਗਰਗ, ਹਲਕਾ ਕੋਆਰਡੀਨੇਟਰ ਮਲਕੀਤ ਕੌਰ ਤੋਂ ਇਲਾਵਾ ਆਪ ਆਗੂ ਅਤੇ ਵਪਾਰੀ ਹਾਜ਼ਰ ਸਨ।