- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈਡਸਨ ਆਫ ਸੀਨੀਅਰ ਸਿਟੀਜਨਜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਨ ਆਫ ਸੀਨੀਅਰ ਸਿਟੀਜਨਜ ਐਸੋਸੀਏਸ਼ਨ ਪੰਜਾਬ ਦੀ ਗਵਰਨਿੰਗ ਬਾਡੀ ਮੀਟਿੰਗ ਸ਼ਾਂਤੀ ਭਵਨ ਮਾਨਸਾ ਵਿਖੇ ਹੋਈ। ਇਸ ’ਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਸੀਨੀਅਰ ਸਿਟੀਜਨ ਐਸੋਸੀਏਸ਼ਨਾ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਸ਼ੁਰੂਆਤ ਵਿੱਚ ਬਿੱਕਰ ਸਿੰਘ ਮੰਘਾਣੀਆਂ ਪ੍ਰਧਾਨ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸੀਏਸ਼ਨ ਮਾਨਸਾ ਨੇ ਆਏ ਡੈਲੀਗੇਟਾਂ ਨੂੰ ਜੀ ਆਇਆ ਆਖਦੇ ਹੋਏ ਮਾਨਸਾ ਦੀ ਐਸੋਸੀਏਸ਼ਨ ਵਿੱਚੋਂ ਬਜ਼ੁਰਗਾਂ ਦੇ ਭਲੇ ਲਈ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਫੈਡਸਨ ਪੰਜਾਬ ਦੇ ਲਾਇਫ ਟਾਇਮ ਚੇਅਰਮੈਨ ਸੱਤਿਆਪਾਲ ਕਰਕਰਾ ਆਈਏਐੱਸ (ਸੇਵਾਮੁਕਤ) ਨੇ ਬਜ਼ੁਰਗਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਮੀਟਿੰਗਾਂ ਤੇ ਪ੍ਰਾਪਤੀਆਂ ਬਾਰੇ ਦੱਸਿਆ। ਪ੍ਰੋਫ਼ੈਸਰ ਆਰ. ਕੇ ਕੱਕੜ ਪ੍ਰਧਾਨ ਫੈਡਸਨ ਪੰਜਾਬ ਨੇ ਫੈਡਸਨ ਦੀ ਮੌਜੂਦਾ ਸਥਿਤੀ ਜਾਣਕਾਰੀ ਦਿੱਤੀ ਤੇ ਪ੍ਰਸਤਾਵਿਤ ਏਜੰਡਿਆਂ ’ਤੇ ਖੁੱਲ੍ਹੀ ਬਹਿਸ ਕਰਵਾ ਕੇ ਮਤੇ ਪਾਸ ਕਰਵਾਏ। ਇੰਦਰਜੀਤ ਸਿੰਘ ਚੋਪੜਾ ਕਾਰਜਕਾਰੀ ਪਰਧਾਨ, ਜੋਗਿੰਦਰ ਸਿੰਘ ਮਦਾਨ ਸਕੱਤਰ ਜਨਰਲ, ਗੁਰਦੀਪ ਸਿੰਘ ਭੋਗਲ ਸੀਨੀਅਰ ਵਾਈਸ ਪ੍ਰਧਾਨ ਤੇ ਤਰਸੇਮ ਗੋਇਆ ਆਡੀਟਰ ਨੇ ਫੈਡਸਨ ਵੱਖ-ਵੱਖ ਪਹਿਲੁਆ ਬਾਰੇ ਦੱਸਿਆ। ਸਤਵੰਤ ਕੌਰ ਮੀਤ ਪ੍ਰਧਾਨ ਪੰਜਾਬ, ਕੈਪਟਨ ਹਰਪਾਹ ਸਿੰਘ, ਕਰਨੈਲ ਸਿੰਘ ਰੋਪੜ ਤੇ ਸੁਰਿੰਦਰ ਸਿੰਘ ਤੋਮਰ ਡੇਲੀਗੇਟ ਰੋਪੜ ਨੇ ਜ਼ਿਲ੍ਹਾ ਪੱਧਰ ’ਤੇ ਐਸੋਸੀਏਸ਼ਨਾ ਨੂੰ ਆ ਰਹੀਆਂ ਦਿੱਕਤਾਂ ਬਾਰੇ ਚਰਚਾ ਕੀਤੀ ਅਤੇ ਫੈਡਸਨ ਪੰਜਾਬ ਤੋਂ ਸਹਿਯੋਗ ਦੀ ਮੰਗ ਕੀਤੀ। ਸਟੇਟ ਬਾਡੀ ਵੱਲੋਂ ਪੰਜਾਬ ਸਰਕਾਰ ਤੋਂ ਜ਼ਿਲ੍ਹਿਆਂ ਵਿੱਚ ਸੀਨੀਅਰ ਸਟੀਜਨਾਂ ਲਈ ਭਵਨ ਬਣਾਏ ਜਾਣ।
ਪਰਮਜੀਤ ਕੌਰ ਜਨਰਲ ਸਕੱਤਰ ਮਾਨਸਾ ਨੇ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ। ਪੰਜਾਬ ਫੈਡਸਨ ਦੀ ਮੀਟਿੰਗ ਮਾਨਸਾ ਵਿਖੇ ਕਰਨ ਲਈ ਸਾਰੀ ਸਟੇਟ ਲੀਡਰਸ਼ਿਪ ਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਬਲਵਿੰਦਰ ਬਾਂਸਲ ਸ਼ਾਂਤੀ ਭਵਨ ਮਾਨਸਾ, ਮੀਤ ਪ੍ਰਧਾਨ ਸੇਠੀ ਸਿੰਘ ਸਰਾਂ, ਮਿੱਠੂ ਰਾਮ ਅਰੋੜਾ ਸ੍ਰਪਰਸਤ, ਦਰਸ਼ਨ ਸਿੰਘ, ਖਸਵਿੰਦਰ ਮੂਸਾ, ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਐਸੋਸੀਏਸ਼ਨ, ਉੱਘੇ ਕਹਾਣੀਕਾਰ ਦਰਸ਼ਨ ਜੋਗਾ, ਬਾਦਸ਼ਾਹ ਸਿੰਘ ਚਹਿਲ, ਗੁਰਦੇਵ ਸਿੰਘ ਘੁਮਾਣ, ਮਾਸਟਰ ਨਸੀਬ ਚੰਦ, ਮੰਗਤ ਰਾਏ ਅਰੋੜਾ, ਅਵਤਾਰ ਸਸੰਘ ਮਾਨ, ਸ਼ਾਮ ਲਾਲ ਗੋਇਲ, ਹੰਸ ਰਾਜ ਮੋਫਰ ਪ੍ਰਧਾਨ ਮੁਸਲਿਮ ਫਰੰਟ ਪੰਜਾਬ, ਹਰਬੰਸ ਸਿੰਘ ਨਿਧੱੜਕ, ਲੀਲਾ ਸਿੰਘ ਪਟਵਾਰੀ, ਕੇਵਲ ਕ੍ਰਿਸ਼ਨਾ ਸਿੰਗਲਾ ਡਿਪਟੀ ਜਨਰਲ ਸਕੱਤਰ ਆਦਿ ਕਾਰਜਕਾਰੀ ਮੈਬਰਾਂ ਨੇ ਰਾਜ ਪਿੱਧਰੀ ਮੀਟਿੰਗ ਹੋਈ ਪੁਖਤਾ ਪ੍ਰਬੰਧ ਕੀਤੇ। ਗੁਰਮੀਤ ਗਾਗੋਵਾਲ ਮੇਨੈਜਰ ਡੀ.ਸੀ.ਯੂ ਨੇ ਮਨੁੱਖਤਾ ਦੀ ਉਸਾਰੂ ਸੋਚ ਨਾਲ ਸਬੰਧਿਤ ਗੀਤ ਪੇਸ਼ ਕੀਤਾ। ਸ਼ਮਸ਼ੇਰ ਸਿੰਘ ਸਰਾਓ ਸੀਨੀਅਰ ਸਿਟੀਜ਼ਨ ਵੈੱਲਫੇਅਰ ਮਾਨਸਾ ਦੇ ਮੰਚ ਦਾ ਸੰਚਾਲਨ ਕੀਤਾ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।ਮੰਗਤ ਰਾਏ ਅਰੋੜਾ, ਅਵਤਾਰ ਸਸੰਘ ਮਾਨ, ਸ਼ਾਮ ਲਾਲ ਗੋਇਲ, ਹੰਸ ਰਾਜ ਮੋਫਰ ਪ੍ਰਧਾਨ ਮੁਸਲਿਮ ਫਰੰਟ ਪੰਜਾਬ, ਹਰਬੰਸ ਸਿੰਘ ਨਿਧੱੜਕ, ਲੀਲਾ ਸਿੰਘ ਪਟਵਾਰੀ, ਕੇਵਲ ਕ੍ਰਿਸ਼ਨਾ ਸਿੰਗਲਾ ਡਿਪਟੀ ਜਨਰਲ ਸਕੱਤਰ ਆਦਿ ਕਾਰਜਕਾਰੀ ਮੈਬਰਾਂ ਨੇ ਰਾਜ ਪਿੱਧਰੀ ਮੀਟਿੰਗ ਹੋਈ ਪੁਖਤਾ ਪ੍ਰਬੰਧ ਕੀਤੇ। ਗੁਰਮੀਤ ਗਾਗੋਵਾਲ ਮੇਨੈਜਰ ਡੀ.ਸੀ.ਯੂ ਨੇ ਮਨੁੱਖਤਾ ਦੀ ਉਸਾਰੂ ਸੋਚ ਨਾਲ ਸਬੰਧਿਤ ਗੀਤ ਪੇਸ਼ ਕੀਤਾ। ਸ਼ਮਸ਼ੇਰ ਸਿੰਘ ਸਰਾਓ ਸੀਨੀਅਰ ਸੀਟੀਜਨ ਵੈਲਫੇਅਰ ਮਾਨਸਾ ਦੇ ਮੰਚ ਦਾ ਸੰਚਾਲਨ ਕੀਤਾ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।