- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਕੂਲ ਸਿੱਖਿਆ ਬੋਰਡ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚੋਂ ਜ਼ਿਲ੍ਹਾ ਮਾਨਸਾ ਦੇ 16 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ ਇਨ੍ਹਾਂ ਬੱਚਿਆਂ ਨੇ ਇਸ ਪ੍ਰਾਪਤੀ ਨਾਲ ਆਪਣੇ ਸਕੂਲ ਤੋਂ ਇਲਾਵਾ ਮਾਪਿਆਂ ਅਤੇ ਅਧਿਆਪਕਾਂ ਦਾ ਨਾਂਅ ਚਮਕਾਇਆ ਹੈ
ਐਲਾਨੇ ਗਏ ਨਤੀਜੇ ਮੁਤਾਬਿਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਵਿਦਿਆਰਥਣ ਵੰਸਿਕਾ ਪੁੱਤਰੀ ਰਵੀ ਕੁਮਾਰ ਨੇ 600 ਵਿੱਚੋਂ 597 (99.50) ਫੀਸਦੀ ਨਾਲ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਅਤੇ ਪੰਜਾਬ ’ਚੋਂ ਤੀਜਾ ਰੈਂਕ ਹਾਸਿਲ ਕੀਤਾ ਹੈ। ਇਸੇ ਹੀ ਸਕੂਲ ਦੀ ਵਿਦਿਆਰਥਣ ਜੋਬਨਜੀਤ ਕੌਰ ਪੁੱਤਰੀ ਖੁਸ਼ਪਾਲ ਸਿੰਘ ਨੇ 600 ਵਿੱਚੋਂ 594 (99) ਫੀਸਦੀ ਅੰਕਾਂ ਨਾਲ ਪੰਜਾਬ ’ਚੋਂ 6ਵਾਂ ਰੈਂਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਦੂਜਾ ਅਤੇ ਐਸਕੇਡੀ ਪਬਲਿਕ ਸਕੂਲ ਕੋਟਲੀ ਕਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਨੇ 600 ਵਿੱਚੋਂ 591 (98.50 ਫੀਸਦੀ) ਅੰਕਾਂ ਨਾਲ 9ਵਾਂ ਰੈਂਕ ਤੇ ਪੰਜਾਬ ’ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੈਰਾ ਖੁਰਦ ਦੀ ਵਿਦਿਆਰਥਣ ਅਮਨਦੀਪ ਪੁੱਤਰੀ ਪ੍ਰਭੂ ਰਾਮ ਨੇ 600 ਵਿੱਚੋਂ 590 (98.33 ਫੀਸਦੀ), ਸ੍ਰੀ ਹਿੱਤ-ਅਭਿਲਾਸ਼ੀ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਬੁਢਲਾਡਾ ਦੀ ਹਰਮਨ ਕੌਰ ਪੁੱਤਰੀ ਹਰਵਿੰਦਰ ਸਿੰਘ ਨੇ 600 ਵਿੱਚੋਂ 590 (98.33 ਫੀਸਦੀ), ਗਿਆਨ ਸਰੋਵਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੀ ਸਿਮਰਨਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਨੇ 600 ਵਿੱਚੋਂ 588 (98 ਫੀਸਦੀ), ਗੌਰਮਿੰਟ ਹਾਈ ਸਕੂਲ ਰੜ੍ਹ ਦੀ ਖੁਸ਼ਪ੍ਰੀਤ ਕੌਰ ਪੁੱਤਰੀ ਗੁਰਨੀਤ ਸਿੰਘ ਨੇ 600 ਵਿੱਚੋਂ 588 (98 ਫੀਸਦੀ), ਐਸਕੇਡੀ ਪਬਲਿਕ ਸਕੂਲ ਕੋਟਲੀ ਕਲਾਂ ਦੀ ਨਵਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 600 ਵਿੱਚੋਂ 587 (97.83 ਫੀਸਦੀ), ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ 600 ’ਚੋਂ 587 (97.83 ਫੀਸਦੀ), ਗੌਰਮਿਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਵਿਦਿਆਰਥਣ ਰਮਨੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ 600 ਚੋਂ 587 (97.83 ਫੀਸਦੀ), ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਵਿਦਿਆਰਥਣ ਨਵਨੀਤ ਕੌਰ ਪੁੱਤਰੀ ਮਨਦੀਪ ਰਾਮ ਨੇ 600 ’ਚੋਂ 586 (97.67 ਫੀਸਦੀ), ਐਸਕੇਡੀ ਪਬਲਿਕ ਸਕੂਲ ਕੋਟਲੀ ਕਲਾਂ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਨੇ 600 ਵਿੱਚੋਂ 585 (97.50 ਫੀਸਦੀ), ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਅਨਾਮੀ ਪੁੱਤਰੀ ਰਾਮ ਕੁਮਾਰ ਨੇ 600 ਚੋਂ 585 (97. 50 ਫੀਸਦੀ), ਸ੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਦੇ ਵਿਦਿਆਰਥੀ ਗੌਰਵ ਸਿੰਘ ਪੁੱਤਰ ਮਲਕੀਤ ਸਿੰਘ ਨੇ 600 ਚੋਂ 585 (97.50 ਫੀਸਦੀ), ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਊੱਧਮ ਸਿੰਘ ਨੇ 600 ਚੋਂ 584 (97.33 ਫੀਸਦੀ), ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਸੁਖਮਨ ਕੌਰ ਪੁੱਤਰੀ ਗੁਰਭਿੰਦਰ ਸਿੰਘ ਨੇ 600 ਚੋਂ 584 ( 97.33 ਫੀਸਦੀ) ਅੰਕ ਹਾਸਿਲ ਕਰਕੇ ਮੈਰਿਟ ਸੂਚੀ ’ਚ ਆਪਣਾ ਨਾਂਅ ਦਰਜ਼ ਕਰਵਾਇਆ ਹੈ