Punjab News : ਪੰਜਾਬੀ ਲੇਖਕ ਜਿੰਦਰ ਦੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਚੋਣ, ਕਹਾਣੀ ਸੰਗ੍ਰਹਿ ‘ਸੇਫ਼ਟੀ ਕਿੱਟ’ ਲਈ ਮਿਲਿਆ ਸਨਮਾਨ
ਪੰਜਾਬੀ ਲੇਖਕ ਜਿੰਦਰ ਨੂੰ ਕਹਾਣੀ ਸੰਗ੍ਰਹਿ ‘ਸੈਫਟੀ ਕਿੱਟ’ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਨਾਲ ਹੀ ਸਾਹਿਤਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਲੇਖਕ ਨਿਰੰਜਣ ਬੋਹਾ ਅਤੇ ਕਹਾਣੀਕਾਰ ਦਰਸ਼ਨ ਜੋਗਾ ਨੇ ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
Publish Date: Mon, 16 Mar 2026 06:05 PM (IST)
Updated Date: Mon, 16 Mar 2026 06:08 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬੀ ਲੇਖਕ ਜਿੰਦਰ ਨੂੰ ਕਹਾਣੀ ਸੰਗ੍ਰਹਿ ‘ਸੈਫਟੀ ਕਿੱਟ’ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਨਾਲ ਹੀ ਸਾਹਿਤਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਲੇਖਕ ਨਿਰੰਜਣ ਬੋਹਾ ਅਤੇ ਕਹਾਣੀਕਾਰ ਦਰਸ਼ਨ ਜੋਗਾ ਨੇ ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਪੂਰ੍ਹੀ ਪੰਜਾਬੀ ਕਹਾਣੀ ਦਾ ਵੱਡਾ ਸਨਮਾਨ ਹੈ।
ਇਸ ਨਾਲ ਕਹਾਣੀਕਾਰ ਦੀ ਹੌਂਸਲਾ ਅਫ਼ਜਾਈ ਵੀ ਹੁੰਦੀ ਹੈ ਅਤੇ ਪੰਜਾਬੀ ਸਾਹਿਤ ਦੇ ਮਾਣ ਵਿੱਚ ਵਾਧਾ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬੀ ਦੇ ਸਮਰੱਥ ਕਹਾਣੀਕਾਰ ਜਿੰਦਰ ਨੂੰ ਕੌਮਾਂਤਰੀ ਪੱਧਰ ਦਾ ਗਲਪ ਢਾਹਾਂ ਪੁਰਸਕਾਰ ਵੀ ਮਿਲ ਚੁੱਕਿਆ ਹੈ। ਭਾਵੇਂ ਉਹ ਜਲੰਧਰ ਦੇ ਜੰਮਪਲ ਹਨ, ਪਰ ਮਾਲਵੇ ਦੇ ਲੇਖਕਾਂ ਨਾਲ ਵੀ ਉਨ੍ਹਾਂ ਦਾ ਕਾਫ਼ੀ ਲਗਾਅ ਹੈ ਅਤੇ ਡੂੰਘੀ ਸਾਂਝ ਰੱਖਦੇ ਹਨ।