ਕੇਂਦਰੀ ਬਜਟ ਪਹਿਲੀ ਫਰਵਰੀ ਨੂੰ ਹੋਵੇਗਾ ਪੇਸ਼
ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ
Publish Date: Wed, 28 Jan 2026 08:01 PM (IST)
Updated Date: Thu, 29 Jan 2026 04:13 AM (IST)
-ਸਿੱਖਿਆ, ਕਿਸਾਨੀ ਤੇ ਉਦਯੋਗਾਂ ਨੂੰ ਕੀ ਮਿਲੇਗਾ ਆਦਿ ’ਤੇ ਹੋਵੇਗੀ ਹਰ ਇਕ ਦੀ ਨਜ਼ਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਤਵਾਰ, ਇੱਕ ਫ਼ਰਵਰੀ ਨੂੰ ਕੇਂਦਰੀ ਬਜਟ–2026 ਪੇਸ਼ ਕਰਨਗੇ। ਇਸ ਵਾਰ ਦੇ ਬੱਜਟ ਤੋਂ ਦੇਸ਼ ਦੇ ਹਰ ਵਰਗ ਨੇ ਕਈ ਉਮੀਦਾਂ ਲਗਾ ਰੱਖੀਆਂ ਹਨ। ਆਮ ਲੋਕਾਂ ਵਿੱਚ ਕੀ ਕੁਝ ਸਸਤਾ ਹੋਵੇਗਾ ਤੇ ਕੀ ਮਹਿੰਗਾ ਤੇ ਨਾਲ ਹੀ ਕਿਹੜੇ ਖੇਤਰ ਨੂੰ ਕਿੰਨਾ ਬਜਟ ਦਿੱਤਾ ਜਾਵੇਗਾ, ਦੀ ਚਰਚਾ ਛਿੜੀ ਹੋਈ। ਆਜ਼ਾਦੀ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕੇਂਦਰੀ ਬੱਜਟ ਐਤਵਾਰ ਦੇ ਦਿਨ ਪੇਸ਼ ਕੀਤਾ ਜਾਵੇਗਾ। ਸਿੱਖਿਆ, ਉਦਯੋਗ ਤੇ ਕਿਸਾਨੀ ਖੇਤਰ ਲਈ ਕੀ ਘੋਸ਼ਣਾਵਾਂ ਕੀਤੀਆਂ ਜਾਣਗੀਆਂ, ਇਸ ’ਤੇ ਦੇਸ਼ ਭਰ ਦੇ ਲੋਕਾਂ ਦੀ ਨਜ਼ਰ ਟਿਕੀ ਹੋਈ ਹੈ।
-ਬਾਕਸ-
-ਬਜਟ ਸਮੇਂ ਸਿੱਖਿਆ ਖੇਤਰ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ : ਬਲਵਿੰਦਰ ਸਿੰਘ ਬਾਘਾ
ਡਾਇਟ ਅਹਿਮਦਪੁਰ ਬਲਵਿੰਦਰ ਸਿੰਘ ਬਾਘਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਬਜਟ ਰੱਖਿਆ ਜਾਣਾ ਚਾਹੀਦਾ ਹੈ, ਤਾਂਕਿ 2030 ਤੱਕ ਭਾਰਤ ਸਿੱਖਿਆ ਦੇ ਖੇਤਰ ਵਿਚ ਮੋਹਰੀ ਦੇਸ਼ ਬਣ ਸਕੇ। ਸਰਕਾਰ ਦਾ ਮਕਸਦ “ਸਿੱਖਿਅਤ ਭਾਰਤ, ਵਿਕਸਿਤ ਭਾਰਤ” ਦੇ ਟੀਚੇ ਨੂੰ ਪੂਰਾ ਕਰਨਾ ਹੈ। ਇਸ ਲਈ ਖੋਜ, ਵਿਗਿਆਨ ਅਤੇ ਤਕਨਾਲੋਜੀ ਨੂੰ ਤਰਜੀਹੀ ਤੌਰ ’ਤੇ ਵਿਕਸਿਤ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਫੰਡ ਵੀ ਰੱਖੇ ਜਾਣ।
-ਬਾਕਸ-
-ਬਜਟ ਦੌਰਾਨ ਕਿਸਾਨਾਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ : ਗੋਰਾ ਸਿੰਘ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਪੇਸ਼ ਕਰਦਿਾਂ ਕਿਸਾਨਾਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਵਾਰ ਬਜਟ ਕਾਰਪੋਰੇਟ ਘਰਾਣਿਆਂ ਨੂੰ ਵੱਧ ਫ਼ਾਇਦਾ ਦਿੰਦਾ ਨਜ਼ਰ ਆਉਂਦਾ ਹੈ, ਜਦਕਿ ਕਿਸਾਨੀ ਖੇਤਰ ਨੂੰ ਨਜ਼ਰਅੰਦਾਜ਼ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨੀ ਸਿਰ ਚੜ੍ਹੇ ਕਰਜ਼ੇ ’ਚ ਰਾਹਤ ਦਿੱਤੀ ਜਾਵੇ ਅਤੇ ਕਿਸਾਨੀ ਨਾਲ ਜੁੜੇ ਕਿਸਾਨਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣ ਤੇ ਫ਼ਸਲਾਂ, ਬੀਜਾਂ ਅਤੇ ਖਾਦਾਂ ’ਤੇ ਹੋਰ ਰਿਆਇਤਾਂ ਦਿੱਤੀਆਂ ਜਾਣ।
-ਬਾਕਸ-
-ਪਰਸ਼ੋਤਮ ਸਿੰਘ, ਲੈਕਚਰਾਰ ਕੈਮਿਸਟਰੀ, ਡਾਇਟ ਅਹਿਮਦਪੁਰ ਮਾਨਸਾ ਨੇ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਸਬੰਧੀ ਕਿਹਾ ਕਿ ਅੱਜ ਦੇ ਕੁਆਂਟਮ ਯੁੱਗ ਵਿੱਚ ਸਿੱਖਿਆ ਨੂੰ ਵਿਸ਼ਵ ਦੇ ਹਾਣ ਦਾ ਬਣਾਉਣ ਲਈ ਵਿਦਿਆਰਥੀਆਂ ਵਿਚ ਨਵੀਆਂ ਕੁਸ਼ਲਤਾਵਾਂ ਪੈਦਾ ਕਰਨ ਹਿੱਤ ਵਿਸ਼ੇਸ ਸਿੱਖਿਆ ਲਈ ਪੈਕੇਜ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਮਸਨੂਈ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ) ਤੇ ਨੈਨੋ ਟੈਕਨਾਲੋਜੀ ਵਿੱਚ ਖੋਜ ਕਾਰਜਲਈ ਵਿਸ਼ੇਸ ਉਪਾਰਲਿਆਂ ਹਿੱਤ ਫੰਡ ਰੱਖਿਆ ਜਾਵੇ।