ਸੈਂਟਰਲ ਪਾਰਕ ਮਾਨਸਾ ਵਿਖੇ ਲਗਾਈ ਫੁੱਲਾਂ ਦੀ ਪ੍ਰਦਰਸ਼ਨੀ
ਕਲੀਨ ਮਾਨਸਾ ਗਰੀਨ ਮਾਨਸਾ
Publish Date: Sun, 29 Mar 2026 08:27 PM (IST)
Updated Date: Mon, 30 Mar 2026 04:12 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ
ਮਾਨਸਾ : ਕਲੀਨ ਮਾਨਸਾ ਗਰੀਨ ਮਾਨਸਾ ਤਹਿਤ ਇਨਵਾਇਰਮੈਂਟ ਸੁਸਾਇਟੀ ਵੱਲੋਂ 28ਵਾਂ ਫ਼ਲਾਵਰ ਸ਼ੋਅ ਮਾਨਸਾ ਦੇ ਸੈਂਟਰਲ ਪਾਰਕ ’ਚ ਕਰਵਾਇਆ ਗਿਆ। ਫ਼ਲਾਵਰ ਸ਼ੋਅ ਦੌਰਾਨ 100 ਤੋਂ ਜ਼ਿਆਦਾ ਕਿਸਮਾਂ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ। ਵਿਧਾਇਕ ਵਿਜੇ ਸਿੰਗਲਾ ਪ੍ਰਧਾਨ ਇਨਵਾਇਰਮੈਂਟ ਸੁਸਾਇਟੀ ਨੇ ਕਿਹਾ ਕਿ ਹਰ ਸਾਲ ਫ਼ਲਾਵਰ ਸ਼ੋਅ ਲਗਾਇਆ ਜਾਂਦਾ ਹੈ ਅਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਨਵਾਇਰਨਮੈਂਟ ਸੁਸਾਇਟੀ ਵੱਲੋਂ ਲੋਕਾਂ ਨੂੰ ਵਾਤਾਵਰਨ ਦੇ ਨਾਲ ਜੋੜਨ ਦਾ ਹਰ ਸਾਲ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਅਜਿਹੀ ਪ੍ਰਦਰਸ਼ਨੀ ਲਗਾਉਣ ਨਾਲ ਹਰ ਇਕ ਵਿਅਕਤੀ ਨੂੰ ਚੰਗੀ ਸੇਧ ਮਿਲਦੀ ਹੈ। ਨਰੇਸ਼ ਕੁਮਾਰ ਪ੍ਰੋਜੈਕਟ ਚੇਅਰਮੈਨ, ਕਨਵੀਨਰ ਅਸ਼ੋਕ ਸਪੋਲੀਆ ਨੇ ਕਿਹਾ ਕਿ ਅੱਜ ਵੀ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਲੋਕ ਫ਼ਲਾਵਰ ਸ਼ੋਅ ਵਿੱਚ ਪਹੁੰਚੇ ਹਨ ਅਤੇ ਸਮਾਗਮ ਵਿੱਚੋਂ ਪੌਦਿਆਂ ਨੂੰ ਖ਼ਰੀਦ ਕੇ ਲਿਜਾ ਰਹੇ ਹਨ। ਬੂਟਿਆਂ ਨੂੰ ਖ਼ਰੀਦ ਕੇ ਆਪਣੇ ਘਰਾਂ ਦਾ ਸ਼ਿੰਗਾਰ ਬਣਾਇਆ ਜਾ ਰਿਹਾ ਹੈ। ਇਸ ਫਲਾਵਰ ਸ਼ੋਅ ਵਿਚ ਪਹੁੰਚੇ ਸਿਮੀ ਬਾਂਸਲ, ਰੈਂਬਲ ਗੋਇਲ ਨੇ ਕਿਹਾ ਕਿ ਇਨਵਾਇਰਮੈਂਟ ਸੋਸਾਇਟੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਨ੍ਹਾਂ ਵੱਲੋਂ ਹਰ ਸਾਲ ਮਾਨਸਾ ਵਿਚ ਫ਼ਲਾਵਰ ਸ਼ੋਅ ਕਰਵਾਇਆ ਜਾਂਦਾ ਹੈ ਤੇ ਅੱਜ ਵੀ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਨੂੰ ਦੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਹਰ ਸਾਲ ਲੱਗਣੇ ਚਾਹੀਦੇ ਹਨ।