ਪਾਈਪਲਾਈਨ ਲੀਕੇਜ ਕਾਰਨ ਸੜਕ ’ਤੇ ਜਮ੍ਹਾਂ ਪਾਣੀ ਤੋਂ ਲੋਕ ਔਖੇ
ਮਾਨਸਾ ਸ਼ਹਿਰ ਦੇ ਜਵਾਹਰਕੇ ਰੋਡ
Publish Date: Fri, 06 Feb 2026 06:53 PM (IST)
Updated Date: Sat, 07 Feb 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੇ ਜਵਾਹਰਕੇ ਰੋਡ ’ਤੇ ਵਾਟਰ ਵਰਕਸ ਵੱਲੋਂ ਪਾਈ ਗਈ ਪਾਈਪਲਾਈਨ ਲੀਕੇਜ ਹੋ ਗਈ। ਇਸ ਕਾਰਨ ਸੜਕ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਅੱਜ ਸਵੇਰੇ ਸੜਕ ’ਤੇ ਜਮ੍ਹਾ ਪਾਣੀ ਕਾਰਨ ਇਕ ਸਵਿਫ਼ਟ ਕਾਰ ਸੜਕ ’ਤੇ ਬਣੇ ਖੱਡੇ ’ਚ ਫ਼ਸ ਗਈ। ਹਾਲਾਂਕਿ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਕਾਰ ਮਾਲਕ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਜਵਾਹਰਕੇ ਰੋਡ ’ਤੇ ਕੁੱਝ ਸਮਾਂ ਪਹਿਲਾਂ ਵਾਟਰ ਵਰਕਸ ਦੀ ਨਵੀਂ ਪਾਈਪਲਾਈਨ ਪਾਈ ਗਈ ਸੀ। ਇਹ ਲੀਕੇਜ ਕਾਰਨ ਸੜਕ ’ਤੇ ਪਾਣੀ ਜਮ੍ਹਾ ਹੋ ਗਿਆ ਤੇ ਉਸ ਦੀ ਕਾਰ ਟੋਏ ’ਚ ਫਸ ਗਈ। ਇਸ ਬਾਰੇ ਅਧਿਕਾਰੀਆਂ ਨੂੰ ਵੀ ਪਹਿਲਾਂ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਇਸ ਵੱਲ ਧਿਆਨ ਦੇਵੇ ਤੇ ਜਲਦ ਤੋਂ ਜਲਦ ਪਾਈਪ ਲਾਈਨ ਦੀ ਮੁਰੰਮਤ ਕਰਕੇ ਸੜਕ ’ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ। ਇਸ ਨਿਕਾਸੀ ਦੇ ਕਾਰਨ ਆਮ ਲੋਕਾਂ ਨੂੰ ਰਾਹਤ ਮਿਲੇਗੀ।