ਮਹਾਂਸ਼ਿਵਰਾਤਰੀ ਸ਼ਹਿਰ ’ਚ ਧੂਮਧਾਮ ਨਾਲ ਮਨਾਈ
ਮਹਾਂਸ਼ਿਵਰਾਤਰੀ ਦਾ
Publish Date: Sun, 15 Feb 2026 07:26 PM (IST)
Updated Date: Mon, 16 Feb 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਹਾਂਸ਼ਿਵਰਾਤਰੀ ਦਾ ਤਿਉਹਾਰ ਸ਼ਹਿਰ ‘ਚ ਅੱਜ ਸ਼ਿਵ ਭਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਾਨਸਾ ਦੇ ਸਾਰੇ ਮੰਦਰਾਂ ‘ਚ ਸ਼ਰਧਾਲੂਆਂ ਵੱਲੋਂ ਸ਼ਿਵਲਿੰਗ ’ਤੇ ਜਲਾ ਭਿਸ਼ੇਕ ਕੀਤਾ ਗਿਆ। ਮੰਦਰਾਂ ਵਿੱਚ ਰੌਣਕਾਂ ਲੱਗੀਆਂ ਰਹੀਆਂ। ਇਸ ਦੌਰਾਨ ਜਗ੍ਹਾ ਜਗ੍ਹਾ ‘ਤੇ ਭੰਡਾਰੇ ਲਗਾਏ ਗਏ। ਸਾਰੇ ਹੀ ਮੰਦਰਾਂ ਵਿੱਚ ਸ਼ਿਵ ਦਾ ਗੁਣਗਾਨ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਦੇ ਲਕਸ਼ਮੀ ਨਰਾਇਣ ਮੰਦਰ, ਜੈ ਮਾਂ ਮੰਦਰ, ਸੰਤੋਸ਼ੀ ਮਾਤਾ ਦਾ ਮੰਦਰ, ਸ਼ਿਵ ਤ੍ਰਵੈਣੀ ਮੰਦਰ, ਹਰ ਹਰ ਮਹਾਦੇਵ, ਸ਼ਕਤੀ ਭਵਨ, ਅੰਨ ਪੂਰਨਾ ਮੰਦਰ, ਜੈ ਮਾਂ ਸ਼ਾਰਦਾ ਮੰਦਰ, ਨਵ ਦੁਰਗਾ ਮੰਦਰ, ਮਨਸ਼ਾ ਦੇਵੀ ਮੰਦਰ , ਭਗਵਾਨ ਪਰਸ਼ੂ ਰਾਮ ਮੰਦਰ ਦੇ ਇਲਾਵਾ ਹੋਰ ਅਲੱਗ ਅਲੱਗ ਮੰਦਰਾਂ ’ਚ ਸ਼ਿਵ ਭੋਲੇਨਾਥ ਦੀ ਪੂਜਾ ਕੀਤੀ ਗਈ। ਇਸ ਦੇ ਇਲਾਵਾ ਹਰਦੁਆਰ ਤੋਂ ਗੰਗਾਜਲ ਲਿਆਉਣ ਵਾਲੇ ਕਾਂਵੜੀਆ ਦਾ ਸ਼ਹਿਰ ਵਾਸੀਆਂ ਨੇ ਸੁਆਗਤ ਕੀਤਾ। ਇਸ ਮੌਕੇ ਅਲੱਗ ਅਲੱਗ ਮੰਦਰ ਵਿੱਚ ਸ਼ਮੀਰ ਛਾਬੜਾ, ਰਾਜੇਸ਼ ਪੰਧੇਰ, ਰਮੇਸ਼ ਟੋਨੀ, ਵਿਨੋਦ ਭੰਮਾ, ਬਿੰਦਰਪਾਲ ਗਰਗ, ਰਾਜ ਕੁਮਾਰ ਮਿੱਤਲ, ਦਰਸ਼ਨ ਕੁਮਾਰ ਦਰਸ਼ੀ, ਪੁਨੀਤ ਭੰਮਾ, ਬਲਜੀਤ ਸ਼ਰਮਾ, ਕੰਵਲਜੀਤ ਸ਼ਰਮਾ, ਸਤੀਸ਼ ਜੋਗਾ, ਦੀਵਾਨ ਭਾਰਤੀ, ਭੂਸ਼ਣ ਮੱਤੀ, ਰਵੀ ਮਾਖਾ ਅਤੇ ਹੋਰ ਮੌਜੂਦ ਸਨ।