99.8% ਅੰਕ ਹਾਸਲ ਕਰਨ ’ਤੇ ਰਮਨੀਕਜੋਤ ਕੌਰ ਸਨਮਾਨਿਤ
ਅਲਪਾਈਨ ਪਬਲਿਕ ਸਕੂਲ
Publish Date: Sun, 19 Apr 2026 07:35 PM (IST)
Updated Date: Mon, 20 Apr 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅਲਪਾਈਨ ਪਬਲਿਕ ਸਕੂਲ ਅਤੇ ਆਈ ਮੈਡੀਕਲ ਸਾਇੰਸ ਕਲਾਸਜ਼ ਇੰਸਟੀਚਿਊਸ਼ਨ ਤੋਂ ਪੜ੍ਹਾਈ ਕਰ ਵਿਦਿਆਰਥਣ ਰਮਨੀਕਜੋਤ ਕੌਰ ਨੇ ਦਸਵੀਂ ਸੀਬੀਐਸਈ ਪ੍ਰੀਖਿਆ ਵਿੱਚ 99.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਉਪਲਬਧੀ ’ਤੇ ਆਈ ਮੈਡੀਕਲ ਸਾਇੰਸ ਕਲਾਸਜ਼ ਦੇ ਪ੍ਰਬੰਧਕਾਂ ਵੱਲੋਂ ਉਸਦਾ ਢੋਲ-ਢਮੱਕਿਆਂ ਨਾਲ ਸਨਮਾਨ ਕੀਤਾ ਗਿਆ।
ਵਿਦਿਆਰਥਣ ਰਮਨੀਕਜੋਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਸਕੂਲ ਅਤੇ ਕੋਚਿੰਗ ਸੰਸਥਾ ਦੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਸਮੇਂ ਪੂਰ੍ਹੀ ਰਹਿਨੁਮਾਈ ਅਤੇ ਸਹਾਇਤਾ ਮਿਲੀ। ਉਸਨੇ ਦੱਸਿਆ ਕਿ ਮਾਪਿਆਂ ਦੀ ਪ੍ਰੇਰਣਾ ਵੀ ਉਸਦੀ ਸਫ਼ਲਤਾ ਦਾ ਮਹੱਤਵਪੂਰਨ ਹਿੱਸਾ ਰਹੀ। ਉਹ ਅੱਗੇ ਗਿਆਰ੍ਹਵੀਂ ਕਲਾਸ ਵਿੱਚ ਨਾਨ-ਮੈਡੀਕਲ ਸਟਰੀਮ ਚੁਣ ਕੇ ਇੱਕ ਕਾਬਿਲ ਇੰਜੀਨੀਅਰ ਬਣਨਾ ਚਾਹੁੰਦੀ ਹੈ। ਰਮਨੀਕਜੋਤ ਦੀ ਮਾਤਾ ਪਲਵੀਰ ਕੌਰ ਅਤੇ ਪਿਤਾ ਮਨਪ੍ਰੀਤ ਸਿੰਘ ਨੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਬੱਚੀ ਦੀ ਲਗਨ ਨਾਲ ਇਹ ਕਾਮਯਾਬੀ ਸੰਭਵ ਹੋਈ ਹੈ। ਇਸ ਮੌਕੇ ਆਈ ਮੈਡੀਕਲ ਸਾਇੰਸ ਕਲਾਸਜ਼ ਦੇ ਪ੍ਰਬੰਧਕ ਅਮਨ ਸ਼ਰਮਾ ਅਤੇ ਅਜੀਤਪਾਲ ਸ਼ਰਮਾ ਨੇ ਕਿਹਾ ਕਿ ਰਮਨੀਕਜੋਤ ਉਨ੍ਹਾਂ ਦੇ ਸੰਸਥਾਨ ਦੀ ਹੋਣਹਾਰ ਵਿਦਿਆਰਥਣ ਹੈ, ਜਿਸ ਨੇ ਹਮੇਸ਼ਾਂ ਮਿਹਨਤ ਅਤੇ ਤਿਆਰੀ ਨਾਲ ਕੰਮ ਕੀਤਾ। ਉਸਦੀ ਇਸ ਉਪਲਬਧੀ ਨਾਲ ਨਾ ਸਿਰਫ਼ ਉਸਦੇ ਪਰਿਵਾਰ, ਸਗੋਂ ਜ਼ਿਲ੍ਹੇ ਅਤੇ ਸੰਸਥਾ ਦਾ ਨਾਮ ਵੀ ਰੌਸ਼ਨ ਹੋਇਆ ਹੈ। ਇਸ ਮੌਕੇ ਅਧਿਆਪਕ ਸਾਗਰ ਜਿੰਦਲ, ਦੀਦਾਰ ਸਿੰਘ, ਰਮਨ ਗਰਗ ਸਮੇਤ ਹੋਰ ਅਧਿਆਪਕ, ਰਿਸ਼ਤੇਦਾਰ ਅਤੇ ਗੁਆਂਢੀ ਵੀ ਮੌਜੂਦ ਸਨ।