- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਰੀਮ ਕੋਰਟ ਦੇ ਗੈਰ ਕੁਦਰਤੀ ਦਿੱਤੇ ਅਧਿਆਪਕ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸੁਪਰੀਮ ਕੋਰਟ ਦੇ ਗੈਰ ਕੁਦਰਤੀ ਦਿੱਤੇ ਅਧਿਆਪਕ ਵਿਰੋਧੀ ਫੈਸਲੇ ਖਿਲਾਫ ਅਧਿਆਪਕ ਜੱਥੇਬੰਦੀਆਂ ਵੱਲੋਂ ਸੰਘਰਸ਼ ਜ਼ਾਰੀ ਰੱਖਣ ਦਾ ਅਹਿਦ ਲੈਂਦੇ ਹੋਏ ਬਾਲ ਭਵਨ ਮਾਨਸਾ ਵਿਖੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ। ਮੁਜ਼ਾਹਰੇ ਵਿਚ ਇਕੱਠੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮਾਖਾ, ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ, ਦਰਸ਼ਨ ਅਲੀਸ਼ੇਰ ਅਤੇ ਗੁਰਜੀਤ ਲਾਲਿਆਂਵਾਲੀ ਨੇ ਕਿਹਾ ਕਿ ਟੀਈਟੀ ਖਿਲਾਫ਼ ਚਲਦੇ ਸੰਘਰਸ਼ ’ਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਜੱਥੇਬੰਦੀਆਂ ਨਾਲ ਮੀਟਿੰਗਾਂ ਵਿੱਚ ਵਾਅਦੇ ਕੀਤੇ ਸਨ ਕਿ ਟੀ.ਈ.ਟੀ. ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਇਰ ਜਾਵੇਗੀ , ਵਿਧਾਨ ਸਭਾ ਵਿੱਚ ਅਧਿਆਪਕਾਂ ਦੇ ਹੱਕ ’ਚ ਬਿੱਲ ਪਾਸ ਪਾਸ ਕੀਤਾ ਜਾਵੇਗਾ, ਪਰ ਇਸਦੇ ਉਲਟ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸੁਰੱਖਿਆ ਕਰਦੇ 2017 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਅਤੇ ਹਾਈਕੋਰਟ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ਦੁਆਰਾ ਟੀ.ਈ.ਟੀ. ਪਾਸ ਤੋਂ ਬਿਨਾਂ ਪ੍ਰਮੋਸ਼ਨਾਂ ਨਾ ਕਰਨ ਦੇ ਦਿੱਤੇ ਹਲਫਨਾਮੇ ਤੋਂ ਜ਼ਾਹਿਰ ਹੋ ਗਿਆ ਹੈ ਕਿ ਸਰਕਾਰ ਤੇ ਸਿੱਖਿਆ ਵਿਭਾਗ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕਰ ਰਿਹਾ ਹੈ।ਅਧਿਆਪਕ ਆਗੂਆਂ ਗੁਰਦਾਸ ਰਾਏਪੁਰ, ਹੰਸਾ ਸਿੰਘ ਡੇਲੂਆਣਾ, ਰਾਜਵਿੰਦਰ ਬੈਹਣੀਵਾਲ, ਸ਼ਮਸ਼ੇਰ ਸਿੰਘ ਦਸਉਂਧੀਆਂ, ਮਨਮੋਹਨ ਸਿੰਘ ਅਤੇ ਗੁਰਜੀਤ ਰੜ ਨੇ ਕਿਹਾ ਕਿ ਅਧਿਆਪਕਾਂ ਉਪਰ ਜ਼ਬਰੀ ਥੋਪੇ ਜਾ ਰਹੇ ਵਿਭਾਗੀ ਟੀ .ਈ .ਟੀ . ਦੇ ਟੈਸਟ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਤਿੱਖਾ ਸੰਘਰਸ਼ ਸਾਰੀਆਂ ਜੱਥੇਬੰਦੀਆਂ ਨਾਲ ਮਿਲ ਕੇ ਅੱਗੇ ਵੀ ਜ਼ਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਅਧਿਆਪਕ ਆਗੂਆਂ ਨਵੀਨ ਬੋਹਾ, ਗੁਰਦੀਪ ਬੱਬਲੂ, ਬਲਵਿੰਦਰ ਉਲਕ ਨੇ ਦੱਸਿਆ ਕਿ ਅਧਿਆਪਕਾਂ ਦੀਆਂ 14 ਜੱਥੇਬੰਦੀਆਂ ਵੱਲੋਂ ਵਿਭਾਗੀ ਟੀ.ਈ.ਟੀ. ਦੇ ਖਿਲਾਫ ਅੱਜ ਪੰਜਾਬ ਪੱਧਰ 'ਤੇ ਸਾਰੇ ਜ਼ਿਲ੍ਹਿਆ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ । ਉਨ੍ਹਾਂ ਕਿਹਾ ਕਿ ਜੇਕਰ ਇਸ ਬੇਲੋੜੇ ਅਤੇ ਜ਼ਬਰੀ ਥੋਪੇ ਟੀ.ਈ.ਟੀ. ਕਾਰਨ ਕਿਸੇ ਵੀ ਅਧਿਆਪਕ ਦੀ ਨੌਕਰੀ ਜਾਂ ਪ੍ਰੋਮੋਸ਼ਨ ਉੱਪਰ ਕੋਈ ਖਤਰਾ ਆਉਂਦਾ ਹੈ ਤਾਂ ਜੱਥੇਬੰਦੀਆਂ ਉਸ ਅਧਿਆਪਕ ਦੀ ਜੀਅ-ਜਾਨ ਨਾਲ ਉਨ੍ਹਾਂ ਨਾਲ ਸੰਘਰਸ਼ ਦੇ ਮੈਦਾਨ ਵਿੱਚ ਖੜੇਗੀ, ਉਨ੍ਹਾਂ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਅਧਿਆਪਕ ਦੀ ਨੌਕਰੀ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਮਾਰੂ ਫੈਸਲੇ ਦੇ ਖਿਲਾਫ ਤਿੱਖੇ ਰੂਪ ਵਿੱਚ ਸਾਹਮਣੇ ਆਉਂਦੇ ਹੋਏ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਸੰਘਰਸ਼ ਹੀ ਇਕ ਅਜਿਹਾ ਸਵਾਲੜਾ ਰਾਹ ਹੈ, ਜਿਸ ਦੇ ਨਾਲ ਸਰਕਾਰ ਦੀਆਂ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕਦਾ। ਇਸ ਮੌਕੇ ਦਮਨਜੀਤ ਸਿੰਘ, ਗੁਰਪਿੰਦਰ ਸਿੰਘ, ਇਕਬਾਲ ਸਿੰਘ, ਧਰਮਿੰਦਰ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ ਮਾਖਾ, ਰਣਜੀਤ ਸਿੰਘ, ਜਗਜੀਵਨਜੋਤ ਸਿੰਘ, ਸ਼ਮਸ਼ੇਰ ਸਿੰਘ, ਸੁਖਵੀਰ ਸਿੰਘ ਜਸਵੀਰ ਸਿੰਘ, ਗੁਰਵਿੰਦਰ ਸਿੰਘ, ਤੋਗਾ ਸਿੰਘ, ਵੀਰ ਸਿੰਘ, ਕਾਲਾ ਸਿੰਘ,ਅਮਰੀਕ ਭੀਖੀ, ਸੰਤੋਖ ਸਿੰਘ, ਸੰਦੀਪ ਢੰਡ, ਪਲਵਿੰਦਰ ਕੌਰ, ਹਰਜੀਤ ਸਿੰਘ, ਜਗਜੀਤ ਸਿੰਘ, ਵਿਪਨ ਕੁਮਾਰ, ਗੁਰਪਿੰਦਰ ਸਿੰਘ, ਲੱਖਾ ਸਿੰਘ, ਬਲਵੀਰ ਕਾਂਸ਼ੀ ਹਾਜ਼ਰ ਸਨ ।