ਸ਼ਹਿਰਾਂ ਤੇ ਪਿੰਡਾਂ ’ਚ ਵਿਕਾਸ ਲਈ ਸਰਕਾਰ ਵਚਨਬੱਧ : ਸੁਖਪ੍ਰੀਤ ਕੌਰ
ਭੀਖੀ ਵਿਖੇ ਐਮ ਐਲ ਏ ਡਾ ਵਿਜੈ ਸਿੰਗਲਾ
Publish Date: Tue, 03 Feb 2026 07:09 PM (IST)
Updated Date: Wed, 04 Feb 2026 04:09 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਭੀਖੀ ਵਿਖੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਰਹਿਨੁਮਾਈ ਹੇਠ ਵਿਕਾਸ ਕਾਰਜਾਂ ਦੀ ਸ਼ੁਰੂਆਤ ਤਹਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਾਲੀ ਸੜਕ ਅਤੇ ਰਾਮ ਬਾਗ ਰੋਡ ਬਣਾਉਣ ਲਈ ਨਗਰ ਪੰਚਾਇਤ ਭੀਖੀ ਦੀ ਪ੍ਰਧਾਨ ਸੁਖਪ੍ਰੀਤ ਕੌਰ ਚਹਿਲ ਨੇ ਟੱਕ ਲਗਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾਸਟਰ ਵਰਿੰਦਰ ਸੋਨੀ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚਹਿਲ, ਬਲਾਕ ਪ੍ਰਧਾਨ ਸਿਕੰਦਰ ਸਿੰਘ ਚਹਿਲ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡਾਂ ਵਿੱਚ ਸੰਪਰਕ ਸੜਕਾਂ, ਖੇਡ ਮੈਦਾਨ, ਜਿਮ, ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ, ਭੀਖੀ ਵਿਖੇ ਵੀ ਜੰਗੀ ਪੱਧਰ ਤੇ ਵੀ ਵਿਕਾਸ ਕੰਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਛੱਪੜਾਂ ਸਾਫ ਸਫਾਈ, ਸੀਵਰੇਜ ਦੇ ਪ੍ਰਬੰਧਾਂ ਲਈ, ਥਾਣਾ ਰੋਡ, ਬਾਸਕਟਬਾਲ ਇਨਡੋਰ ਸਟੇਡੀਅਮ ਅਜਿਹੇ ਵਿਕਾਸ ਕਾਰਜ ਜਲਦੀ ਨੇਪਰੇ ਚਾੜੇ ਜਾਣਗੇ। ਇਸ ਮੌਕੇ ਰਾਮ ਸਿੰਘ ਚਹਿਲ ਕੌਂਸਲਰ, ਰਜਿੰਦਰ ਕੌਰ ਕੌਂਸਲਰ, ਪੱਪੀ ਸਿੰਘ ਕੌਂਸਲਰ, ਪਰਮਿੰਦਰ ਸਿੰਘ ਕੌਂਸਲਰ, ਪ੍ਰੇਮ ਕੁਮਾਰ ਕੌਂਸਲਰ, ਸੋਸ਼ਲ ਮੀਡੀਆ ਇੰਚਾਰਜ ਇੰਦਰਜੀਤ ਸਿੰਘ, ਸੀਨੀਅਰ ਆਗੂ ਜਰਨੈਲ ਸਿੰਘ ਸਿੱਧੂ, ਕੁਲਵੰਤ ਸਿੰਘ, ਬਹਾਦਰ ਸਿੰਘ ਅਕਾਲੀ, ਗੁਰਜੰਟ ਸਿੰਘ ਅਕਾਲੀ, ਸੁਖਦੀਪ ਸਿੰਘ ਚਹਿਲ, ਸੰਦੀਪ ਕੁਮਾਰ ਦੀਪੂ , ਆਦਿ ਹਾਜ਼ਰ ਸਨ।