ਪੰਜਾਬ ਦੋਧੀ ਡੇਅਰੀ ਯੂਨੀਅਨ ਵੱਲੋਂ ਚੰਨੀ ਦੇ 'ਨਕਲੀ ਦੁੱਧ' ਵਾਲੇ ਵੀਡੀਓ ਦੀ ਨਿਖੇਧੀ
ਯੂਨੀਅਨ ਏਕਤਾ ਯੂਨੀਅਨ ਏਕਤਾ ਯੂਨੀਅਨ ਏਕਤਾ ਯੂਨੀਅਨ ਏਕਤਾ
Publish Date: Sun, 12 Apr 2026 06:06 PM (IST)
Updated Date: Mon, 13 Apr 2026 04:11 AM (IST)
-ਕਿਹਾ, ਜੇਕਰ ਸਾਬਕਾ ਮੁੱਖ ਮੰਤਰੀ ਕੋਲ ਨਕਲੀ ਦੁੱਧ ਬਣਾਉਣ ਵਾਲਿਆਂ ਬਾਰੇ ਜਾਣਕਾਰੀ ਹੈ ਤਾਂ ਸਿਹਤ ਵਿਭਾਗ ਨੂੰ ਦਿਓ
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਦੋਧੀ ਡੇਅਰੀ ਯੂਨੀਅਨ ਏਕਤਾ (ਜ਼ਿਲ੍ਹਾ ਮਾਨਸਾ) ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਨੂੰ ਲੈ ਕੇ ਗਹਿਰਾ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਯੂਨੀਅਨ ਨੇ ਇਸ ਵੀਡੀਓ ’ਚ ਨਕਲੀ ਦੁੱਧ ਤਿਆਰ ਕਰਨ ਦੇ ਦਿਖਾਏ ਗਏ ਤਰੀਕੇ ਨੂੰ ਗੁੰਮਰਾਹਕੁੰਨ ਤੇ ਦੁੱਧ ਉਤਪਾਦਕ ਕਿਸਾਨਾਂ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ। ਯੂਨੀਅਨ ਨੇ ਕਿਹਾ ਕਿ ਚੰਨੀ ਵੱਲੋਂ ਯੂਰੀਆ ਤੋਂ ਦੁੱਧ ਤਿਆਰ ਕਰਕੇ ਦਿਖਾਉਣ ਵਾਲੀ ਵੀਡੀਓ ਨੇ ਖਪਤਕਾਰਾਂ ਦੇ ਮਨਾਂ ’ਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਦੋਧੀ ਵਰਗ ਅਜਿਹਾ ਕੋਈ ਕੰਮ ਨਹੀਂ ਕਰਦਾ। ਜੇਕਰ ਸਾਬਕਾ ਮੁੱਖ ਮੰਤਰੀ ਕੋਲ ਨਕਲੀ ਦੁੱਧ ਬਣਾਉਣ ਵਾਲਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਨ੍ਹਾਂ ਨੂੰ ਸਿਹਤ ਵਿਭਾਗ ਨੂੰ ਸੂਚਿਤ ਕਰ ਕੇ ਦੋਸ਼ੀਆਂ ਨੂੰ ਫੜਵਾਉਣਾ ਚਾਹੀਦਾ ਹੈ ਨਾ ਕਿ ਸਮੁੱਚੇ ਦੋਧੀ ਵਰਗ ਨੂੰ ਬਦਨਾਮ ਕਰਨਾ ਚਾਹੀਦਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਚਰਨਜੀਤ ਸਿੰਘ ਚੰਨੀ ਆਪਣੇ ਇਸ ਕਾਰਨਾਮੇ ਲਈ ਸਮੁੱਚੇ ਦੋਧੀ ਵਰਗ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਤੇ ਉਨ੍ਹਾਂ ਨੇ ਇਹ ਨਕਲੀ ਦੁੱਧ ਬਣਾਉਣ ਦੀ ਜਾਣਕਾਰੀ ਕਿੱਥੋਂ ਪ੍ਰਾਪਤ ਕੀਤੀ ਹੈ। ਉਸ ਬਾਰੇ ਵੀ ਜਨਤਕ ਕਰਕੇ ਉਸ ’ਤੇ ਕਾਨੂੰਨੀ ਕਾਰਵਾਈ ਕਰਵਾਉਣ ਨਾਲ ਹੀ ਜੇਕਰ ਸਾਬਕਾ ਮੁੱਖ ਮੰਤਰੀ ਨੇ ਭਵਿੱਖ ’ਚ ਇਸ ਸਬੰਧੀ ਮੁਆਫੀ ਨਾ ਮੰਗੀ, ਤਾਂ ਭਵਿੱਖ ’ਚ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਦੀਪ ਸਿੰਘ ਭਾਈ ਦੇਸਾ, ਸੈਕਟਰੀ ਵਿਸ਼ਾਖੀ ਰਾਮ, ਖਜ਼ਾਨਚੀ ਪ੍ਰੇਮ ਕੁਮਾਰ, ਗਮਦੂਰ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਹੈਪੀ ਸਿੰਘ, ਜਸਵੀਰ ਰਾਮ, ਕੁਲਦੀਪ ਦਾਸ, ਸੁਖਾ ਖਾਰਾ ਸੂਬਾ ਸੈਕਟਰੀ ਨਰੇਸ਼ ਕੁਮਾਰ ਬੁਰਜ ਹਰੀ, ਸੁੱਖਵਿੰਦਰ ਸਿੰਘ ਤਲਵੰਡੀ, ਸੁਖਵੰਤ ਤਲਵੰਡੀ ਬਿੱਕਰ ਸਿੰਘ, ਜਗਦੀਸ਼ ਸਿੰਘ, ਪ੍ਰਮੋਦ ਕੁਮਾਰ, ਸਾਬਕਾ ਸੂਬਾ ਪ੍ਰਧਾਨ ਗੁਰਦੇਵ ਸਿੰਘ ਫ਼ੌਜੀ, ਸਾਬਕਾ ਪ੍ਰਧਾਨ ਬੇਅੰਤ ਸਿੰਘ, ਅੰਮ੍ਰਿਤਪਾਲ ਖੋਖਰ, ਬੇਅੰਤ ਮਾਖਾ ਤੇ ਜਗਸੀਰ ਬੁਰਜ ਹਰੀ ਸਮੇਤ ਹੋਰ ਮੈਂਬਰ ਮੌਜੂਦ ਸਨ।