ਪੰਜਾਬ ਦੋਧੀ ਡੇਅਰੀ ਯੂਨੀਅਨ ਏਕਤਾ ਨੇ ਕਰਵਾਇਆ ਸਾਲਾਨਾ ਸਮਾਗਮ
ਪੰਜਾਬ ਦੋਧੀ ਡੇਅਰੀ ਯੂਨੀਅਨ ਏਕਤਾ ਮਾਨਸਾ
Publish Date: Mon, 09 Mar 2026 06:07 PM (IST)
Updated Date: Tue, 10 Mar 2026 04:07 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਦੋਧੀ ਡੇਅਰੀ ਯੂਨੀਅਨ ਏਕਤਾ ਮਾਨਸਾ ਵੱਲੋਂ ਗੁਰਦੁਆਰਾ ਕਲਗੀਧਰ ਗਲੀ ਨੰਬਰ. 1 ਵਿਚ 28ਵਾਂ ਸਮਾਗਮ ਕਰਵਾਇਆ ਗਿਆ। ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਸਬੰਧੀ ਨਰੇਸ਼ ਕੁਮਾਰ ਸੂਬਾ ਸੈਕਟਰੀ ਨੇ ਦੱਸਿਆ ਕਿ 7 ਮਾਰਚ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸਨ ਅਤੇ ਅੱਜ ਭੋਗ ਪਾਏ ਗਏ। ਇਸ ਉਪਰੰਤ ਪੰਜਾਬ ਦੋਧੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਹੋਈ। ਇਸ ਵਿੱਚ 10 ਜ਼ਿਲ੍ਹਿਆਂ ਦੇ ਆਗੂ ਤੇ ਵਰਕਰ ਸ਼ਾਮਲ ਹੋਏ। ਇਸ ਵਿੱਚ ਦੋਧੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਪ੍ਰਸ਼ਾਸਨ ਵੱਲੋਂ ਬਰਨਾਲਾ ਵਿਖੇ ਓਵਰਲੋਡ ਕਹਿ ਕੇ ਦੋਧੀ ਦਾ ਮੋਟਰਸਾਈਕਲ ਰੋਕਿਆ ਗਿਆ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਾਮਿਲ ਹੋਏ ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਵਿਸਾਖੀ ਰਾਮ ਖਿਆਲਾ, ਬੂਟਾ ਸਿੰਘ ਰਾਮਪੁਰਾ, ਨਿਰਭੈ ਸਿੰਘ ਫੂਲ, ਅੰਗਰੇਜ਼ ਸਿੰਘ ਕਾਕਾ ਭੂੰਦਰ, ਟਹਿਲ ਸਿੰਘ, ਇੰਦਰਜੀਤ ਸਿੰਘ ਬਰਨਾਲਾ, ਅਵਤਾਰ ਸਿੰਘ ਸਹਿਜੜਾ, ਇਕਬਾਲ ਸਿੰਘ, ਮੱਖਣ ਸਿੰਘ ਤਲਵੰਡੀ, ਬਲਜੀਤ ਸਿੰਘ ਵਰ੍ਹੇ, ਗੁਰਪ੍ਰੀਤ ਸਿੰਘ ਬਰੇਟਾ, ਬੰਟੀ ਕਾਲਾ ਰਾਜ ਸਰਦੂਲਗੜ੍ਹ ਤੋਂ ਹਰਦੀਪ ਸਿੰਘ ਭਾਈ ਦੇਸਾ ਸ਼ਹਿਰੀ ਪ੍ਰਧਾਨ ਮਾਨਸਾ, ਪ੍ਰੇਮ ਕੁਮਾਰ ਖਿਆਲਾ, ਜੱਗਾ ਸਿੰਘ, ਬਿੱਕਰ ਸਿੰਘ, ਬੇਅੰਤ ਸਿੰਘ, ਸੁਖਵੰਤ ਸਿੰਘ, ਗੁਰਦੇਵ ਸਿੰਘ ਫੌਜੀ ਸਾਬਕਾ ਸੂਬਾ ਪ੍ਰਧਾਨ, ਇੰਦਰਜੀਤ ਸਿੰਘ, ਮਾਣਕ ਸਿੰਘ ਸਹਾਰਨਾ, ਜਗਸੀਰ ਸਿੰਘ ਆਦਿ ਹਾਜ਼ਰ ਹੋਏ।