ਪਰਸ਼ੂਰਾਮ ਜੈਅੰਤੀ ’ਤੇ ਹਵਨ ਉਪਰੰਤ ਕੀਤਾ ਕੀਰਤਨ
ਪੰਜਾਬ ਬ੍ਰਾਹਮਣ ਸਭਾ ਮਾਨਸਾ
Publish Date: Sun, 19 Apr 2026 08:04 PM (IST)
Updated Date: Mon, 20 Apr 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਬ੍ਰਾਹਮਣ ਸਭਾ ਮਾਨਸਾ ਅਤੇ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਸਥਾਨਕ ਸ਼੍ਰੀ ਪਰਸ਼ੂਰਾਮ ਮੰਦਰ ਵਨ ਵੇ ਟ੍ਰੈਫਿਕ ਰੋਡ ਵਿੱਚ ਸ਼੍ਰੀ ਪਰਸ਼ੂਰਾਮ ਆਗਮਨ ਪੁਰਬ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਬਾਰੇ ਸਭਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਅਤੇ ਕੈਸ਼ੀਅਰ ਸੁਲਕਸ਼ਣ ਤੇਜਪਾਲ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਤੇ ਸਾਦੇ ਸਮਾਗਮ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜੀਵਨੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸਮਾਗਮ ਦੌਰਾਨ ਮੰਦਰ ਦੇ ਪੁਜਾਰੀ ਪੰਡਿਤ ਲਕਸ਼ਮੀ ਨਰਾਇਣ ਸ਼ਰਮਾ ਨੇ ਵਿਧੀਵਤ ਢੰਗ ਨਾਲ ਨਵ ਗ੍ਰਹਿ ਪੂਜਨ, ਹਵਨ ਯੱਗ, ਚਾਲੀਸਾ ਅਤੇ ਮੰਗਲ ਆਰਤੀ ਕੀਤੀ। ਇਸ ਤੋਂ ਬਾਅਦ ਮਹਿਲਾ ਮੰਡਲ ਨੇ ਭਗਵਾਨ ਦਾ ਗੁਣਗਾਨ ਕੀਤਾ। ਇਸ ਮੌਕੇ ਬੋਲਦਿਆਂ ਸਰਪ੍ਰਸਤ ਅਸ਼ੋਕ ਸਪੋਲੀਆ ਅਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ ਨੇ ਬ੍ਰਾਹਮਣ ਸਮਾਜ ਦੀ ਤਰੱਕੀ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣ 'ਤੇ ਜ਼ੋਰ ਦਿੱਤਾ। ਭਗਵਾਨ ਸ਼੍ਰੀ ਪਰਸ਼ੂਰਾਮ ਜੀ ਵੱਲੋਂ ਵਿਖਾਏ ਭਗਤੀ ਅਤੇ ਸ਼ਕਤੀ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਕੇ ਜੀਵਨ ਜਿਉਣ ਦੀ ਸੇਧ ਲੈਣੀ ਚਾਹੀਦੀ ਹੈ।
ਇਸ ਪਵਿੱਤਰ ਦਿਹਾੜੇ 'ਤੇ ਦੋ ਫ਼ਰੀ ਮੈਡੀਕਲ ਕੈਂਪ ਭਗਵਾਨ ਸ਼੍ਰੀ ਪਰਸ਼ੁੂਰਾਮ ਚੈਰੀਟੇਬਲ ਲੈਬੋਰੇਟਰੀ ਵਿਖੇ ਆਯੋਜਿਤ ਕੀਤੇ ਗਏ ਪਹਿਲਾ ਕੈਂਪ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਜਿਸ ਵਿੱਚ ਖ਼ਾਲੀ ਪੇਟ ਸ਼ੂਗਰ ਅਤੇ ਸੀ.ਬੀ.ਸੀ (ਸੈਲਾਂ ਦੀ ਜਾਂਚ) 100 ਦੇ ਲਗਭਗ ਮਰੀਜ਼ਾਂ ਦੀ ਕੀਤੀ ਗਈ। ਦੂਜਾ ਦੰਦਾਂ ਦੀ ਜਾਂਚ ਦਾ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਲਗਾਇਆ ਗਿਆ ਜਿਸ ਵਿੱਚ ਦੰਦਾਂ ਦੇ ਮਾਹਿਰ ਡਾਕਟਰ ਸੌਰਵ ਸ਼ਰਮਾ ਨੇ 50 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਜ਼ਰੂਰਤਮੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਿਤਪਾਲ ਮੌਂਟੀ,ਬਲਰਾਮ ਸ਼ਰਮਾ, ਹਰਭਗਵਾਨ ਸ਼ਰਮਾ, ਮਾਸਟਰ ਸ਼ਾਮ ਲਾਲ ਸ਼ਰਮਾ, ਪ੍ਰਦੀਪ ਸ਼ਰਮਾ,ਰਮੇਸ਼ ਸ਼ਰਮਾ ਗੁਰਨੇ, ਸੰਜੀਵ ਸ਼ਰਮਾ ਸੰਜੂ, ਵੀਰਭਾਨ ਸ਼ਰਮਾ,ਰਵੀ ਰਾਜ ਮੰਗੂ, ਸੁਖਦੇਵ ਰਿਖੀ, ਜਗਦੀਸ਼ ਸ਼ਰਮਾ, ਜਤਿੰਦਰ ਆਗਰਾ, ਤਰੁਣ ਕੁਮਾਰ , ਵਰੁਣ ਵੀਣੂ, ਯੁਗੇਸ਼ ਜੋਨੀ ਆਦਿ ਮੈਂਬਰ ਹਾਜ਼ਰ ਸਨ।