- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ’ਚ 90 ਸਾਲਾ ਬਜ਼ੁਰਗ ਔਰਤ ਦਾ ਕਤਲ ਕਰਕੇ ਨੌਜਵਾਨਾਂ ਵੱਲੋਂ ਪੇਟੀ ’ਚ ਲੁਕੋਈ ਮਿਲੀ ਪੁਲਿਸ ਨੂੰ ਲਾਸ਼ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਲੋਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਇਹ ਲੋਕ ਥਾਣਾ ਜੌੜਕੀਆਂ ਅੱਗੇ ਇਕੱਠੇ ਹੋਏ ਅਤੇ ਇਨਸਾਫ਼ ਦੀ ਗੁਹਾਰ ਵੀ ਲਗਾਈ ਗਈ। ਨਸ਼ਿਆਂ ਦੇ ਮਾਮਲੇ ’ਚ ਇੱਕ ਕਮੇਟੀ ਗਠਿਤ ਕੀਤੇ ਜਾਣ ਦੀ ਵੀ ਗੱਲ ਕੀਤੀ ਗਈ। ਹਾਲਾਂਕਿ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ’ਚ 90 ਸਾਲਾ ਬਜ਼ੁਰਗ ਔਰਤ ਦਾ ਕਤਲ ਕਰਕੇ ਨੌਜਵਾਨਾਂ ਵੱਲੋਂ ਪੇਟੀ ’ਚ ਲੁਕੋਈ ਮਿਲੀ ਪੁਲਿਸ ਨੂੰ ਲਾਸ਼ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਲੋਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਇਹ ਲੋਕ ਥਾਣਾ ਜੌੜਕੀਆਂ ਅੱਗੇ ਇਕੱਠੇ ਹੋਏ ਅਤੇ ਇਨਸਾਫ਼ ਦੀ ਗੁਹਾਰ ਵੀ ਲਗਾਈ ਗਈ। ਨਸ਼ਿਆਂ ਦੇ ਮਾਮਲੇ ’ਚ ਇੱਕ ਕਮੇਟੀ ਗਠਿਤ ਕੀਤੇ ਜਾਣ ਦੀ ਵੀ ਗੱਲ ਕੀਤੀ ਗਈ। ਹਾਲਾਂਕਿ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ 90 ਸਾਲਾ ਬਜ਼ੁਰਗ ਔਰਤ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸੁਖਦੇਵ ਕੌਰ ਪਤਨੀ ਭਜਨ ਸਿੰਘ ਵਾਸੀ ਜੌੜਕੀਆਂ ਸਵੇਰੇ ਆਪਣੇ ਘਰੋਂ ਗੁਰਦੁਆਰਾ ਸਾਹਿਬ ਜੌੜਕੀਆਂ ਵਿਖੇ ਮੱਥਾ ਟੇਕਣ ਗਈ ਪਰ ਵਾਪਿਸ ਨਹੀਂ ਆਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਦ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਮਾਤਾ ਇੱਕ ਰਸਤੇ ਰਾਹੀਂ ਘਰ ਵੱਲ ਜਾਂਦੀ ਦਿਖਾਈ ਦਿੱਤੀ ਪਰ ਉਹ ਘਰ ਨਾ ਪਹੁੰਚੀ।
ਸ਼ੱਕ ਦੇ ਅਧਾਰ ’ਤੇ ਪੁਲਿਸ ਵੱਲੋਂ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਇੱਕ ਘਰ ਦੀ ਪੇਟੀ ’ਚੋਂ ਸੁਖਦੇਵ ਕੌਰ ਦੀ ਲਾਸ਼ ਮਿਲੀ। ਇਹ ਬੁਰ੍ਹੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਮੁੱਢਲੀ ਤਫ਼ਤੀਸ਼ ਅਨੁਸਾਰ ਸੁਖਦੇਵ ਕੌਰ ਦਾ ਕਤਲ ਕੁਝ ਨੌਜਵਾਨਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਕੰਨਾਂ ਅਤੇ ਹੱਥਾਂ ਵਿੱਚ ਕੁਝ ਸੋਨਾ ਪਾਇਆ ਹੋਇਆ ਸੀ। ਜਦ ਲਾਸ਼ ਬਰਾਮਦ ਕੀਤੀ ਗਈ ਤਾਂ ਉਹ ਸਾਰੇ ਗਹਿਣੇ ਗਾਇਬ ਸਨ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ੇ ਵੀ ਕਰਦੇ ਹਨ। ਲਾਸ਼ ਮਿਲਣ ਦੇ ਬਾਅਦ ਸ਼ਨੀਵਾਰ ਸ਼ਾਮ ਨੂੰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।