ਕਿਸਾਨ ਦੀ ਜ਼ਮੀਨ ਛੁਡਵਾਉਣ ਲਈ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ
Publish Date: Fri, 13 Feb 2026 06:44 PM (IST)
Updated Date: Sat, 14 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਕਿਸਾਨ ਦੀ ਜ਼ਮੀਨ ਛਡਵਾਉਣ ਲਈ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਹ ਧਰਨਾ ਜ਼ਿਲ੍ਹਾ ਜਨਰਲ ਸਕੱਤਰ ਜਗਦੇਵ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਲਗਾਇਆ ਗਿਆ ਹੈ। ਕਿਸਾਨ ਪੱਪੂ ਸਿੰਘ ਪੁੱਤਰ ਬੋਗਾ ਸਿੰਘ ਦੀ ਜ਼ਮੀਨ ਮਿਣਤੀ ਦੌਰਾਨ ਜ਼ਮੀਨ ਇੱਕ ਨਿੱਜੀ ਵਿਅਕਤੀ ਦੇ ਪੰਪ ਅਤੇ ਗੁਦਾਮਾਂ ਅੰਦਰ ਆ ਗਈ ਹੈ। ਆਗੂਆਂ ਦਾ ਦੋਸ਼ ਹੈ ਕਿ ਮਿਣਤੀ ਦੌਰਾਨ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਗੁਦਾਮ ਤੇ ਪੰਪ ਦੇ ਮਾਲਕ ਜ਼ਮੀਨ ਛੱਡਣ ਤੋਂ ਕਤਰਾ ਰਹੇ ਹਨ। ਕਿਸਾਨ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਜਦ ਤਕ ਕਿਸਾਨ ਦੀ ਜ਼ਮੀਨ ਵਾਪਸ ਨਹੀਂ ਮਿਲਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਟੋਨੀ ਸਿੰਘ, ਰਾਜ ਸਿੰਘ ਖਿਲਣ, ਜਗਰੂਪ ਸਿੰਘ ਭੈਣੀ ਬਾਘਾ, ਸੰਦੀਪ ਸਿੰਘ ਭੈਣੀ ਬਾਘਾ, ਕਾਲਾ ਸਿੰਘ ਭੈਣੀ ਬਾਘਾ ਅਤੇ ਰਾਜੂ ਸਿੰਘ ਭੈਣੀ ਬਾਘਾ ਸਮੇਤ ਹੋਰ ਆਗੂ ਵੀ ਮੌਜੂਦ ਸਨ।