- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਦੇ

-ਬੋਲਣ ਦੀ ਆਜ਼ਾਦੀ ਤੇ ਕਿਸਾਨੀ ਹੱਕਾਂ ’ਤੇ ਹਮਲਾ ਬਰਦਾਸ਼ਤ ਨਹੀਂ : ਮਾਨਿਕ ਗੋਇਲ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਲੱਗ ਅਲੱਗ ਜ਼ਿਲ੍ਹਿਆਂ ’ਚ ਦਿੱਤੇ ਧਰਨਿਆਂ ਦੇ ਇਲਾਵਾ ਮਾਨਸਾ ਜ਼ਿਲ੍ਹਾ ਹੈਡ ਕੁਆਰਟਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਮਨਰੇਗਾ ਮਜ਼ਦੂਰ ਸਮੇਤ ਪੱਤਰਕਾਰ ਜੱਥੇਬੰਦੀਆਂ ਵੀ ਸ਼ਾਮਿਲ ਸਨ। ਧਰਨੇ ’ਚ ਬੁਲਾਰੇ ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ, ਬੀਜ ਬਿੱਲ 2025, ਮਨਰੇਗਾ ਵਿਚ ਕੀਤੀਆਂ ਸੋਧਾਂ ਵਾਪਸ ਲੈਣ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕਿਸਾਨਾਂ, ਮਜ਼ਦੂਰ ਪੂਰੇ ਮੁਆਵਜ਼ੇ ਮੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਖ਼ਤਮ ਕੀਤਾ ਜਾਵੇ ਅਤੇ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਤੈਅ ਕੀਤੇ ਜਾਣ, ਲਖੀਮਪੁਰ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ ਤੇ ਕਿਸਾਨਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਅੱਜ ਦੇ ਧਰਨੇ ਵਿਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਭਾਕਿਯੂ ਏਕਤਾ ਡਕੌਂਦਾ ਦੇ ਲਖਵੀਰ ਸਿੰਘ ਅਕਲੀਆ, ਭਾਕਿਯੂ ਉਗਰਾਹਾਂ ਦੇ ਰਾਮ ਸਿੰਘ ਭੈਣੀ ਬਾਘਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ, ਕੁੱਲ੍ਹ ਹਿੰਦ ਕਿਸਾਨ ਸਭਾ ਦੇ ਕਰਨੈਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਭਾਕਿਯੂ ਮਾਲਵਾ ਦੇ ਤਰਸੇਮ ਸਿੰਘ ਹੀਰਕੇ, ਸੀਟੀਯੂ ਦੇ ਲਾਲ ਚੰਦ, ਭਾਕਿਯੂ ਕਾਦੀਆਂ ਦੇ ਕੁਲਦੀਪ ਸਿੰਘ ਚੱਕ ਭਾਈਕੇ, ਦਿਹਾਤੀ ਮਜ਼ਦੂਰ ਸਭਾ ਦੇ ਆਤਮਾ ਰਾਮ, ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਸਿੰਘ ਘਰਾਂਗਣਾ, ਭਾਕਿਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਆਲ ਇੰਡੀਆ ਸੈਂਟਰਲ ਕੌਂਸਲ ਟਰੇਡ ਯੂਨੀਅਨ ਦੇ ਰਾਜਵਿੰਦਰ ਸਿੰਘ ਰਾਣਾ, ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਗੁਰਮੇਲ ਸਿੰਘ ਅੱਕਾਂਵਾਲੀ, ਜੰਗਲਾਤ ਮਜ਼ਦੂਰ ਯੂਨੀਅਨ ਦੇ ਅਜੈਬ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੇ ਅਰਵਿੰਦਰ ਕੌਰ, ਏਟਕ ਦੇ ਕੁਲਵਿੰਦਰ ਸਿੰਘ ਉਡਤ, ਆਰਟੀਆਈ ਐਕਟਿਵਿਸ਼ਟ ਮਾਣਕ ਗੋਇਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੀਸਨ ਕੁਮਾਰ, ਟਰਾਂਸਪੋਰਟ ਠੇਕਾ ਵਰਕਰ ਯੂਨੀਅਨ ਦੇ ਰਾਜੇਸ਼ ਕੁਮਾਰ, ਪੀਐਸਸੀਓ ਭੰਗਲ ਦੇ ਸਤਵਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਕ੍ਰਿਸ਼ਨ ਚੌਹਾਨ, ਭਾਕਿਯੂ ਮਾਨਸਾ ਦੇ ਬੋਘ ਸਿੰਘ ਮਾਨਸਾ, ਬਿਜਲੀ ਬੋਰਡ ਦੇ ਬਰਿੰਦਰ ਸਿੰਘ ਲਾਡੀ, ਭਾਕਿਯੂ ਡਕਾਉਂਦਾ ਦੇ ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਟਰੇਡ ਯੂਨੀਅਨ ਸੀਟੂ ਦੇ ਸਵਰਨਜੀਤ ਸਿੰਘ, ਫਰਦ ਕੇਂਦਰ ਯੂਨੀਅਨ ਦੇ ਰਮਨਦੀਪ ਸਿੰਘ, ਪਾਵਰਕਾਮ ਦੇ ਅਮਰਜੀਤ ਸਿੰਘ, ਵਿਦਿਆਰਥੀ ਆਗੂ ਸੁਖਜੀਤ ਸਿੰਘ ਰਾਮਾਨੰਦੀ ਆਦਿ ਨੇ ਸੰਬੋਧਨ ਕੀਤਾ ਅਤੇ ਕਿਸਾਨੀ ਮਸਲਿਆਂ ਲਈ ਇਕੱਠੇ ਹੋ ਕੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਇਸ ਤੋੰ ਇਲਾਵਾ ਧਰਨੇ ਵਿੱਚ ਵੀਰਪਾਲ ਸ਼ਰਮਾ ਰੱਲਾ ਨੇ ਪਹੁੰਚ ਕੇ ਉਸ ਦੀ ਲੜਕੀ ਦਿਲਜੋਤ ਸ਼ਰਮਾ ਦੀ ਲੁਧਿਆਣਾ ਵਿਖੇ ਹੋਈ ਭੇਦਭਰੀ ਹਾਲਤ ‘ਚ ਮੌਤ ਦੇ ਮਾਮਲੇ ’ਚ ਬੋਲਦਿਆਂ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਬਾਰੀਕੀ ਨਾਲ ਜਾਂਚ ਕਰਕੇ ਉਸ ਨੂੰ ਇਨਸਾਫ਼ ਦੇਵੇ। ਉਨ੍ਹਾਂ ਨੇ ਜਥੇਬੰਦੀਆਂ ਨੂੰ ਵੀ ਸਾਥ ਦੇ ਕੇ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ।
ਇਸ ਦੇ ਇਲਾਵਾ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਨਸਾ ਵਿਖੇ ਲਗਾਏ ਧਰਨੇ ਵਿੱਚ ‘ਪ੍ਰੈਸ ਦੀ ਆਜ਼ਾਦੀ ਬਚਾਉ ਸੰਘਰਸ਼ ਕਮੇਟੀ’ ਦੀ ਤਰਫ਼ੋਂ ਹਿੱਸਾ ਲਿਆ ਅਤੇ ਕਿਸਾਨਾਂ ਦੇ ਸੰਘਰਸ਼ ਦਾ ਸਮੱਰਥਨ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੌਰਾਨ ਚੱਲ ਰਹੇ ਹੈਲੀਕਾਪਟਰ ‘ਤੇ ਸਵਾਲ ਚੁੱਕਣ ’ਤੇ ਉਨ੍ਹਾਂ ਸਮੇਤ ਕਈ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਪਰਚੇ ਦਰਜ ਕਰ ਦਿੱਤੇ ਗਏ ਜੋ ਬੋਲਣ ਦੀ ਆਜ਼ਾਦੀ ’ਤੇ ਖ਼ਤਰਨਾਕ ਹਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ, ਪਰ ਅਸੀਂ ਚੁੱਪ ਨਹੀਂ ਰਹਾਂਗੇ ਅਤੇ ਸੱਚ ਬੋਲਦੇ ਰਹਾਂਗੇ। ਉਨ੍ਹਾਂ ਕਿਹਾ ਕਿ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ, ਨਹੀਂ ਤਾਂ ਆਉਣ ਵਾਲਾ ਸਮਾਂ ਹੋਰ ਵੀ ਮੁਸ਼ਕਲ ਹੋਵੇਗਾ। ਉਨ੍ਹਾਂ ‘ਪ੍ਰੈੱਸ ਦੀ ਆਜ਼ਾਦੀ ਬਹਾਲ ਕਮੇਟੀ’ ਵੱਲੋਂ ਐੱਸਕੇਐੱਮ ਦੇ ਧਰਨੇ ਦਾ ਸਮੱਰਥਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਅਤੇ ਪਹਿਲ ਦੇ ਅਧਾਰ ’ਤੇ ਮੰਨੀਆਂ ਜਾਣ।