ਨਾਕੇਬੰਦੀ ਦੌਰਾਨ ਵਾਹਨਾਂ ਦੀਆਂ ਲੱਗੀਆਂ ਕਤਾਰਾਂ
ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਵੱਲੋਂ ਬਠਿੰਡਾ
Publish Date: Fri, 06 Feb 2026 06:32 PM (IST)
Updated Date: Sat, 07 Feb 2026 04:06 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਉਂਦ ਜ਼ਮੀਨ ਮਾਮਲੇ ਦੌਰਾਨ ਪਾਏ ਕਿਸਾਨਾਂ ‘ਤੇ ਝੂਠੇ ਕੇਸਾਂ ਨੂੰ ਰੱਦ ਕਰਵਾਉਣ ਲਈ ਬਠਿੰਡਾ ’ਚ ਕੀਤੇ ਜਾ ਰਹੇ ਕਿਸਾਨਾਂ ਵੱਲੋਂ ਇਕੱਠ ਨੂੰ ਰੋਕਣ ਲਈ ਅੱਜ ਭੀਖੀ ਵਿਖੇ ਨਹਿਰ ਦੇ ਪੁਲ ਤੇ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ। ਇਹ ਜਾਮ ਦੁਪਹਿਰ ਬਾਅਦ ਨਾਕਾਬੰਦੀ ਹਟਣ ਦੇ ਬਾਅਦ ਖੁੱਲ੍ਹਿਆ।
ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਉਂਦ ਜ਼ਮੀਨ ਮਾਮਲੇ ਦੌਰਾਨ ਪਾਏ ਕਿਸਾਨਾਂ ‘ਤੇ ਝੂਠੇ ਕੇਸਾਂ ਨੂੰ ਰੱਦ ਕਰਵਾਉਣ ਲਈ ਬਠਿੰਡਾ ’ਚ ਇਕੱਠ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਭੀਖੀ ਪੁਲਿਸ ਵੱਲੋਂ ਬਠਿੰਡਾ ਵੱਲ ਨੂੰ ਧਰਨੇ ’ਚ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਬੈਰੀਗੇਡ ਲਗਾਏ ਗਏ ਤੇ ਇਸ ਦੌਰਾਨ ਆਉਣ ਜਾਣ ਵਾਲੇ ਲੋਕਾਂ ਦੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।ਥਾਣਾ ਮੁਖੀ ਭੀਖੀ ਨੇ ਦੱਸਿਆ ਕਿ ਕਾਫ਼ੀ ਵੱਡੀ ਗਿਣਤੀ ’ਚ ਕਿਸਾਨ ਚੀਮਿਆਂ ਵੱਲੋਂ ਆ ਰਹੇ ਸਨ, ਜਿਸ ਕਾਰਨ ਭੀਖੀ ਵਿਖੇ ਨਹਿਰ ਦੇ ਪੁਲ਼ ’ਤੇ ਨਾਕੇਬੰਦੀ ਕੀਤੀ ਹੈ। ਇਸ ਨਾਕਾਬੰਦੀ ਕਾਰਨ ਢੈਪਈ ਤੱਕ ਕਾਫ਼ੀ ਵੱਡਾ ਜਾਮ ਲੱਗ ਗਿਆ, ਜੋ ਤਕਰੀਬਨ ਤਿੰਨ ਘੰਟਿਆ ਬਾਅਦ ਦੁਪਹਿਰ ਬਾਅਦ ਖੁੱਲ੍ਹਿਆ। ਇਸ ਕਾਰਨ ਬੱਸਾਂ ‘ਚ ਸਵਾਰ ਸਵਾਰੀਆਂ ਅਤੇ ਹੋਰ ਵਾਹਨਾਂ ਵਾਲੇ ਪ੍ਰੇਸ਼ਾਨ ਹੁੰਦੇ ਰਹੇ। ਜਾਮ ਵਿਚ ਫ਼ਸੇ ਲੋਕਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸਰਕਾਰਾਂ ਤੇ ਜੱਥੇਬੰਦੀਆਂ ਨੂੰ ਬੈਠਕੇ ਅਜਿਹੇ ਮਸਲੇ ਨਬੇੜ ਲੈਣੇ ਚਾਹੀਦੇ ਹਨ।