- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ, ਆਈ.ਏ.ਐੱਸ.

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਐੱਸ ਟੈਟ-2 ਤੇ ਪੀਐੱਸ ਟੈਟ-1 ਸਾਲ 2025 ਦੀ ਪ੍ਰੀਖਿਆ ਲਈ ਜ਼ਿਲ੍ਹਾ ਮਾਨਸਾ ਵਿਚ ਨਿਰਧਾਰਤ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੱਕਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਮਾਨਸਾ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਪੀਐੱਸ ਟੈਟ-2 ਤੇ ਪੀਐੱਸ ਟੈਟ-1 2025 ਦੀ ਪ੍ਰੀਖਿਆ 15 ਮਾਰਚ 2026 ਨੂੰ ਜ਼ਿਲ੍ਹਾ ਮਾਨਸਾ ਦੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿਚ ਸਵੇਰੇ 07 ਵਜੇ ਤੋਂ ਸ਼ਾਮ 08 ਵਜੇ ਤੱਕ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਲਈ ਜ਼ਿਲ੍ਹਾ ਮਾਨਸਾ ਵਿਚ ਦਾ ਐਨਲਾਈਟਡ ਗਰੁੱਪ ਆਫ ਕਾਲਜਿਜ਼, ਸਿਰਸਾ ਰੋਡ, ਝੁਨੀਰ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਬਲਾਕ 01, ਬਰਨਾਲਾ ਸਿਰਸਾ ਰੋਡ, ਮਾਨਸਾ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਬਲਾਕ 02, ਬਰਨਾਲਾ ਸਿਰਸਾ ਰੋਡ, ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਾਨਸਾ, ਨੇੜੇ ਸਿਵਲ ਹਸਪਤਾਲ, ਮਾਨਸਾ, ਸ਼ਿਵ ਸ਼ਕਤੀ ਆਯੂਰਵੈਦਿਕ ਕਾਲਜ, ਸੁਨਾਮ ਰੋਡ, ਭੀਖੀ, ਮਾਨਸਾ, ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ, ਸਿਰਸਾ ਰੋਡ, ਨੇੜੇ ਨਹਿਰੂ ਕਾਲਜ, ਮਾਨਸਾ, ਐੱਸ.ਡੀ.ਕੇ.ਐੱਲ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਾਨਸਾ, ਵਾਟਰ ਵਰਕਸ ਰੋਡ, ਮਾਨਸਾ, ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਬਾਘਾ, ਬਠਿੰਡਾ ਰੋਡ, ਮਾਨਸਾ, ਮਾਤਾ ਸੁੰਦਰੀ ਗਰਲਜ਼ ਕਾਲਜ, ਨਵੀਂ ਕਚਹਿਰੀ ਰੋਡ, ਨੇੜੇ ਬੱਸ ਅੱਡਾ ਮਾਨਸਾ, ਮਾਈ ਭਾਗੋ ਡਿਗਰੀ ਕਾਲਜ, ਬਰਨਾਲਾ ਰੋਡ, ਰੱਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਿਆਲਾ ਕਲਾਂ, ਸੁਨਾਮ ਰੋਡ, ਮਾਨਸਾ, ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ, ਨੇੜੇ ਸ਼ਹੀਦ ਭਗਤ ਸਿੰਘ ਚੌਂਕ, ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੇੜੇ ਬਸ ਸਟੈਂਡ, ਬੁਢਲਾਡਾ, ਐੱਸ.ਡੀ. ਕੰਨਿਆ ਮਹਾਂਵਿਦਿਆਲਿਆ, ਮਾਨਸਾ ਨੇੜੇ ਸਿਵਲ ਹਸਪਤਾਲ ਮਾਨਸਾ, ਗੁਰੂ ਨਾਨਕ ਕਾਲਜ ਬਲਾਕ 01, ਜਾਖਲ ਬਰੇਟਾ ਰੋਡ, ਬੁਢਲਾਡਾ, ਗੁਰੂ ਨਾਨਕ ਕਾਲਜ ਬਲਾਕ 2, ਜਾਖਲ ਬਰੇਟਾ ਰੋਡ, ਬੁਢਲਾਡਾ, ਮਨੂ ਵਾਟਿਕਾ ਡੇਅ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ, ਕੁਲਾਣਾ ਰੋਡ (ਪੀਐੱਸਈਬੀ ਵਿੰਗ), ਬੁਢਲਾਡਾ, ਮਾਨਸਾ, ਕ੍ਰਿਸ਼ਨਾ ਕਾਲਜ ਆਫ ਹਾਇਅਰ ਐਜੂਕੇਸ਼ਨ, ਰੱਲੀ, ਤਹਿਸੀਲ ਬੁਢਲਾਡਾ ਨਿਰਧਾਰਤ ਕੀਤੇ ਗਏ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਨਿਰਧਾਰਤ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ/ਵਿਅਕਤੀਆਂ ਵੱਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜ੍ਹੇ ਹੋਣਾ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣਾ, ਕਾਨੂੰਨ ਅਤੇ ਵਿਵਸਥਾ ’ਚ ਨੁਕਸੇ ਅਮਨ ਪੈਦਾ ਕਰਨ 'ਤੇ ਮਨਾਹੀ ਰਹੇਗੀ। ਇਹ ਹੁਕਮ 15 ਮਾਰਚ, 2026 ਲਈ ਲਾਗੂ ਰਹੇਗਾ।