ਮੁੱਖ ਯਾਰਡ ਸਣੇ 20 ਮੰਡੀਆਂ ’ਚ ਪ੍ਰਬੰਧ ਮੁਕੰਮਲ : ਚੇਅਰਮੈਨ ਸਿੰਗਲਾ
ਸਥਾਨਕ ਮਾਰਕਿਟ ਕਮੇਟੀ ਵੱਲੋਂ ਮੰਡੀ
Publish Date: Wed, 15 Apr 2026 06:53 PM (IST)
Updated Date: Thu, 16 Apr 2026 04:06 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਮਾਰਕਿਟ ਕਮੇਟੀ ਵੱਲੋਂ ਮੰਡੀ ਵਿੱਚ ਅੱਜ ਹਾੜ੍ਹੀ ਦੀ ਫਸਲ ਕਣਕ ਦੀ ਬੋਲੀ ਦੀ ਸ਼ੁਰੂਆਤ ਚੇਅਰਮੈਨ ਸਤੀਸ਼ ਸਿੰਗਲਾ ਵੱਲੋਂ ਕੀਤੀ ਗਈ। ਪਹਿਲੇ ਦਿਨ ਕਣਕ ਦੀ ਬੋਲੀ ਏਜੰਸੀ ਪਨਗਰੇਨ ਵੱਲੋਂ ਮੈਸ. ਅਮਰਜੀਤ ਸਿੰਘ, ਕਰਤਾਰ ਸਿੰਘ ਰਾਹੀਂ ਕਿਸਾਨ ਬਲਕਾਰ ਸਿੰਘ ਕਲੀਪੁਰ ਅਤੇ ਮੇਜਰ ਸਿੰਘ ਕਲੀਪੁਰ ਅਤੇ ਹੋਰ ਕਿਸਾੜਾਂ ਤੋਂ ਲਗਭਗ 23600 ਕੁਇੰਟਲ ਕਣਕ ਦੀ ਖ੍ਰੀਦ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਸੁੱਕਾ ਲੈ ਕੇ ਆਉਣ। ਇਸ ਮੌਕੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਹਾੜ੍ਹੀ ਦੀ ਬੰਪਰ ਫਸਲ ਦੀ ਆਮਦ ਨੂੰ ਮੱਦੇਨਜਰ ਰੱਖਦਿਆਂ ਮੁੱਖ ਯਾਰਡ ਸਮੇਤ 20 ਅਨਾਜ ਮੰਡੀਆਂ ਚ ਇੰਤਜਾਮ ਪੂਰੇ ਕਰ ਲਏ ਗਏ ਹਨ। ਮੰਡੀਆਂ ਵਿੱਚ ਖਰੀਦ ਕੇਂਦਰਾ ਨੂੰ ਬਿਜਲੀ, ਪਾਣੀ, ਛਾਂ ਦੇ ਪ੍ਰਬੰਧ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜੇਕਰ ਕਿਸਾਨ ਆਪਣੀ ਫਸਲ ਸੁੱਕਾ ਕੇ ਮੰਡੀਆਂ ਵਿੱਚ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਜਲਦ ਅਦਾਇਗੀ ਕਰ ਦਿੱਤੀ ਜਾਵੇ ਅਤੇ ਕਿਸਾਨ ਦੀ ਕਣਕ ਦਾ ਦਾਣਾ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਵੱਖ-ਵੱਖ ਖ੍ਰੀਦ ਕੇਂਦਰਾਂ ਚੋ ਲਗਭਗ 130000 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਨੂੰ ਜਲਦ ਖ੍ਰੀਦ ਕਰਕੇ ਅਦਾਇਗੀ ਕਿਸਾਨਾਂ ਨੂੰ ਤੁਰੰਤ ਕਰ ਦਿੱਤੀ ਜਾਂਵੇਗੀ। ਇਸ ਮੌਕੇ ਤੇ ਅਤੇ ਮਾਰਕਿਟ ਕਮੇਟੀ ਸਕੱਤਰ ਹਰਿੰਦਰ ਸਿੰਘ, ਮੰਡੀ ਸੁਪਰਵਾਈਜਰ ਕੁਲਦੀਪ ਸਿੰਘ ਤੇ ਇੰਸਪੈਕਟਰ ਗਗਨਦੀਪ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੀਨ ਕੁਮਾਰ, ਹਰਵਿੰਦਰ ਸਿੰਘ ਸੇਖੋਂ, ਲਲਿਤ ਕੁਮਾਰ ਸ਼ੈਂਟੀ ਤੋਂ ਇਲਾਵਾਂ ਹੋਰ ਆੜ੍ਹਤੀਆ ਅਤੇ ਕਿਸਾਨ ਵੀ ਮੌਜੂਦ ਸਨ।