ਬਰੇਟਾ ਇਲਾਕੇ ਦੀਆਂ ਸਮੱਸਿਆਵਾਂ ਜਲਦ ਹੱਲ ਹੋਣ : ਵਿਕਾਸ ਕਮੇਟੀ
ਬਰੇਟਾ ਇਲਾਕੇ ਨੂੰ ਮਾਨਸਾ ਜ਼ਿਲ੍ਹੇ ਦਾ ਅਤੀ
Publish Date: Mon, 23 Feb 2026 08:55 PM (IST)
Updated Date: Tue, 24 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਇਲਾਕੇ ਨੂੰ ਮਾਨਸਾ ਜ਼ਿਲ੍ਹੇ ਦਾ ਅਤੀ ਪੱਛੜਿਆ ਇਲਾਕਾ ਗਿਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਚੰਗੀ ਸਿੱਖਿਆ,ਚੰਗੀ ਸਿਹਤ ਅਤੇ ਵਧੀਆ ਰੁਜ਼ਗਾਰ ਦੀਆਂ ਸਹੂਲਤਾਂ ਦੀ ਘਾਟ ਹੈ। ਭਾਵੇਂ ਇਸ ਇਲਾਕੇ ਦੇ ਨੌਜਵਾਨ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਤੇ ਪਛਾਣ ਬਣਾਉਣ ਵਿੱਚ ਆਪਣੇ ਦਮ ਤੇ ਸਫ਼ਲ ਹੋਏ ਹਨ। ਪਰ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਇਸ ਇਲਾਕੇ ਨਾਲ਼ ਮਤਰੇਈ ਮਾਂ ਵਾਲ਼ਾ ਸਲੂਕ ਹੀ ਕੀਤਾ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਪਹਿਲ ਕਦਮੀ ਹੋਈ ਹੈ, ਪਰ ਅਜੇ ਵੀ ਕਈ ਵੱਡੇ ਮਸਲੇ ਮੂੰਹ ਅੱਡੀ ਖੜ੍ਹੇ ਹਨ। ਰੇਲਵੇ ਓਵਰਬ੍ਰਿਜ ਦੀ ਅਣਹੋਂਦ ਵਿਕਾਸ ਵਿੱਚ ਵੱਡਾ ਅੜਿੱਕਾ ਹੈ। ਗੋਬਿੰਦਪੁਰਾ ਥਰਮਲ ਵਾਲ਼ੀ ਜੰਗਲ ਬਣੀ ਜ਼ਮੀਨ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇੱਥੇ ਕੋਈ ਰੁਜ਼ਗਾਰ ਮੁਖੀ ਪ੍ਰੋਜੈਕਟ ਲਗਾਉਣ ਦੀ ਤੁਰੰਤ ਲੋੜ ਹੈ। ਇਲਾਕਾ ਵਿਕਾਸ ਕਮੇਟੀ ਦੇ ਆਗੂਆਂ ਦਸੌਂਧਾ ਸਿੰਘ ਬਹਾਦਰਪੁਰ, ਸੰਜੀਵ ਗੋਇਲ, ਖਜਾਨਚੀ ਸ਼ਰਮਾ, ਸਹਿਜਪਾਲ ਸਿੰਘ, ਜਗਰਾਜ ਸਿੰਘ, ਕ੍ਰਿਸ਼ਨ ਰੰਘੜਿਆਲ, ਭੀਮ ਸਿੰਘ ਮੰਡੇਰ ਆਦਿ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਮਸਲਿਆਂ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ।