ਵਿਧਾਇਕ ਬੁੱਧ ਰਾਮ ਨੇ ਚੁੱਕੇ ਹਲਕੇ ਦੇ ਮੁੱਦੇ
ਵਿਧਾਨ ਸਭਾ ਵਿੱਚ ਬੁਢਲਾਡਾ ਦੇ ਵਿਧਾਇਕ
Publish Date: Mon, 09 Mar 2026 07:35 PM (IST)
Updated Date: Tue, 10 Mar 2026 04:09 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਵਿਧਾਨ ਸਭਾ ਵਿੱਚ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਹਲਕੇ ਦੇ ਦੋ ਮੁੱਦਿਆਂ ’ਤੇ ਪ੍ਰਸ਼ਨ ਕੀਤੇ ਸਨ। ਇਨ੍ਹਾਂ ਵਿੱਚ ਬੁਢਲਾਡਾ ਅਤੇ ਬਰੇਟਾ ਵਿੱਚ ਬਿਜਲੀ ਬੋਰਡ ਦੇ ਨਵੇਂ ਦਫ਼ਤਰ ਬਣਾਉਣ ਬਾਰੇ ਪੁੱਛਿਆ ਤਾਂ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਜਵਾਬ ਦਿੱਤਾ ਕਿ ਬੁਢਲਾਡਾ ਵਿੱਚ ਬਿਜਲੀ ਬੋਰਡ ਦਾ ਦਫ਼ਤਰ ਬਣਾਉਣ ਲਈ ਟੈਂਡਰ ਲਗਾ ਦਿੱਤਾ ਹੈ। ਇਕ ਸਾਲ ਦੇ ਅੰਦਰ ਬਿਲਡਿੰਗ ਬਣ ਜਾਵੇਗੀ। ਬਰੇਟਾ ਸ਼ਹਿਰ ਵਿੱਚ ਬਿਜਲੀ ਬੋਰਡ ਦਾ ਨਵਾਂ ਦਫ਼ਤਰ ਬਣਾਉਣ ਬਾਰੇ ਐਸਟੀਮੇਟ ਬਣ ਗਏ ਹਨ। ਜਲਦੀ ਹੀ ਟੈਂਡਰ ਲਗਾ ਦਿੱਤਾ ਜਾਵੇਗਾ। ਦੂਜੇ ਮੁੱਦੇ ’ਤੇ ਪ੍ਰਿੰਸੀਪਲ ਬੁੱਧ ਰਾਮ ਐੱਮਐੱਲਏ ਨੇ ਮੰਤਰੀ ਤੋਂ ਪੁੱਛਿਆ ਸੇਖੂਪੁਰ ਖਡਾਲ ਕੋਲ ਕੌਮੀ ਮਾਰਗ ਤੇ ਬਣੇ ਪੁੱਲ ਤੇ ਬਣੇ ਡਿਵਾਈਡਰ ਨਾਲ ਸੈਂਕੜੇ ਵਿਅਕਤੀ ਹਾਦਸਾਗ੍ਰਸਤ ਹੋਣ ਕਰਕੇ ਜ਼ਖਮੀ ਹੋਏ। ਵਾਹਨਾਂ ਦਾ ਨੁਕਸਾਨ ਹੋਇਆ ਹੈ। ਇਸ ਲਈ ਡਿਵਾਈਡਰ ਪੁਲ ਦੇ ਇੱਕ ਪਾਸੇ ਬਣਾਇਆ ਹੋਇਆ ਹੈ, ਜਦੋਂਕਿ ਦੂਜੇ ਪਾਸੇ ਨਹੀਂ ਬਣਾਇਆ ਹੋਇਆ। ਇਹ ਡਿਵਾਈਡਰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਹੋਰ ਨੁਕਸਾਨ ਨਾ ਹੋਵੇ। ਇਸ ’ਤੇ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਡਿਵਾਈਡਰ ਅੱਧਾ ਖ਼ਤਮ ਕਰ ਦਿੱਤਾ ਹੈ, ਬਾਕੀ ਦਾ ਖ਼ਤਮ ਕਰਨ ਬਾਰੇ ਕੌਮੀ ਮਾਰਗ ਅਥਾਰਟੀ ਨਾਲ ਗੱਲਬਾਤ ਕੀਤੀ ਜਾਵੇਗੀ।