ਕਾਂਗਰਸ ਹਮੇਸ਼ਾ ਔਰਤਾਂ ਨਾਲ ਖੜ੍ਹੀ ਹੈ : ਪ੍ਰਦੀਪ ਸ਼ਰਮਾ
ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਆਗੂ
Publish Date: Tue, 21 Apr 2026 06:03 PM (IST)
Updated Date: Wed, 22 Apr 2026 04:04 AM (IST)
ਫ਼ੋਟੋ : 03 ਐਮਏਐਨ ਕੈਪਸ਼ਨ : ਪ੍ਰਦੀਪ ਸ਼ਰਮਾ, ਮੀਤ ਪ੍ਰਧਾਨ ਸੋਸ਼ਲ ਮੀਡੀਆ ਸੈਲ ਮਾਨਸਾ। ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਆਗੂ ਤੇ ਮਾਨਸਾ ਜ਼ਿਲ੍ਹਾ ਸੋਸ਼ਲ ਮੀਡੀਆ ਸੈੱਲ ਦੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਭਾਜਪਾ ਸਰਕਾਰ ਦੀ ਨੀਤੀਆਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਭਾਜਪਾ ਮਹਿਲਾਵਾਂ ਦੇ ਹੱਕਾਂ ਦੇ ਨਾਂ ‘ਤੇ ਸਿਆਸੀ ਡਰਾਮਾ ਕਰ ਰਹੀ ਹੈ, ਜਦਕਿ ਹਕੀਕਤ ਵਿੱਚ ਉਨ੍ਹਾਂ ਨੂੰ ਨਿਆਂ ਦੇਣ ਦੀ ਕੋਈ ਨੀਅਤ ਨਹੀਂ ਦਿਖਾ ਰਹੀ। ਪ੍ਰਦੀਪ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਹਿਲਾਵਾਂ ਨੂੰ ਅੱਗੇ ਰੱਖਿਆ ਹੈ ਅਤੇ ਸਮਾਜਿਕ ਨਿਆਂ ਤੇ ਸਮਾਨ ਭਾਗੀਦਾਰੀ ਦੇ ਮਾਮਲੇ ਵਿੱਚ ਸਦਾ ਸਕਾਰਾਤਮਕ ਭੂਮਿਕਾ ਨਿਭਾਈ ਹੈ। ਵਿਰੋਧੀ ਧਿਰ ਕਾਂਗਰਸ ਹਮੇਸ਼ਾ ਸਮਾਜਿਕ ਨਿਆਂ ਅਤੇ ਸਮਾਨ ਪ੍ਰਤਿਨਿਧਤਾ ਦੇ ਮਾਮਲੇ ‘ਚ ਅੱਗੇ ਰਹੀ ਹੈ ਤੇ ਮਹਿਲਾ ਰਾਖਵਾਂਕਰਨ ਵਰਗੇ ਮੁੱਦਿਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਗੱਲ ਕਰਦੀ ਆਈ ਹੈ। ਪ੍ਰਦੀਪ ਸ਼ਰਮਾ ਨੇ ਅੰਤ ’ਚ ਕਿਹਾ ਕਿ ਕਾਂਗਰਸ ਨੇ ਧੋਖਾਧੜੀ ਵਾਲੀ ਰਾਜਨੀਤੀ ਦਾ ਵਿਰੋਧ ਕੀਤਾ ਹੈ, ਮਹਿਲਾਵਾਂ ਦੇ ਹੱਕਾਂ ਦਾ ਨਹੀਂ।