ਪੀਪੀਐੱਸ ਚੀਮਾ ਦੇ ਬੱਚਿਆਂ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਸੀ.ਬੀ.ਐੱਸ.ਈ. ਦਿੱਲੀ ਵੱਲੋਂ ਦਸਵੀਂ ਜਮਾਤ
Publish Date: Thu, 16 Apr 2026 05:57 PM (IST)
Updated Date: Thu, 16 Apr 2026 06:00 PM (IST)

- ਵਿਦਿਆਰਥਣ ਪ੍ਰਿਆ ਨੇ 98.4 ਫ਼ੀਸਦੀ ਨੰਬਰ ਕੀਤੇ ਪ੍ਰਾਪਤ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਸੀਬੀਐੱਸਈ ਦਿੱਲੀ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ। ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਦੇ ਦਸਵੀਂ ਜਮਾਤ ਦੇ ਕੁੱਲ 209 ਬੱਚਿਆਂ ’ਚੋਂ 187 ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਇਸ ਵਿੱਚ ਪ੍ਰਿਆ ਨੇ (98.4 ਫ਼ੀਸਦੀ) ਨੰਬਰ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਅਰਮਾਨਦੀਪ ਸਿੰਘ (97.8 ਫ਼ੀਸਦੀ), ਵਿਵੇਕ ਗਰਗ (96.8 ਫ਼ੀਸਦੀ), ਹਿਤਾਂਸ਼ੀ ਸਿੰਗਲਾ (96.4 ਫ਼ੀਸਦੀ), ਖੁਸ਼ਪ੍ਰੀਤ ਕੌਰ (95.2 ਫ਼ੀਸਦੀ), ਅਭੈਮਾਨ ਸਿੰਘ ਨਹਿਲ (94 ਫ਼ੀਸਦੀ), ਅਰਸ਼ਦੀਪ ਕੌਰ (93.8 ਫ਼ੀਸਦੀ), ਅਭਿਜੀਤ ਗਰਗ (93.6 ਫ਼ੀਸਦੀ), ਰਾਹਤ ਕੌਰ ਦੁੱਲਟ (93.2 ਫ਼ੀਸਦੀ), ਦੀਵਾਂਸ਼ੀ (93 ਫ਼ੀਸਦੀ), ਰਮਨੀਤ ਕੌਰ (92.2 ਫ਼ੀਸਦੀ), ਮਨਨ ਮਹਿਤਾ (90.4 ਫ਼ੀਸਦੀ), ਹਰਕਮਲ ਸਿੰਘ (90.4 ਫ਼ੀਸਦੀ), ਜਸਪ੍ਰੀਤ ਕੌਰ (90.4 ਫ਼ੀਸਦੀ), ਕੁਲਦੀਪ ਸਿੰਘ (90 ਫ਼ੀਸਦੀ), ਖੁਸ਼ਕਿਰਤਪਾਲ ਸਿੰਘ (89.8 ਫ਼ੀਸਦੀ), ਹਰਸੀਰਤ ਕੌਰ ਹੰਝਰਾ (89.4 ਫ਼ੀਸਦੀ), ਗੁਰਲੀਨ ਕੌਰ (89.2 ਫ਼ੀਸਦੀ), ਰਣਬੀਰ ਸਿੰਘ (88.2 ਫ਼ੀਸਦੀ), ਆਗਾਜ਼ ਸਿੰਘ ਸਿੱਧੂ (88.2 ਫ਼ੀਸਦੀ), ਪ੍ਰਿਆ ਰਾਣੀ (88 ਫ਼ੀਸਦੀ), ਕਰਨਪ੍ਰੀਤ ਸਿੰਘ (87.8 ਫ਼ੀਸਦੀ), ਅਭਿਜੋਤ ਸਿੰਘ (87.2 ਫ਼ੀਸਦੀ), ਕੁਲਵੀਰ ਸਿੰਘ (87.2 ਫ਼ੀਸਦੀ), ਰਿਤਿਕਾ ਸ਼ਰਮਾ (86.8 ਫ਼ੀਸਦੀ), ਸਾਹਿਬਜੋਤ ਸਿੰਘ ਧਾਲੀਵਾਲ (86.6 ਫ਼ੀਸਦੀ), ਤਾਣੀਆ (86.6 ਫ਼ੀਸਦੀ), ਹਰਸ਼ਿਤਾ (86.4 ਫ਼ੀਸਦੀ), ਪ੍ਰਿਆ ਰਾਣੀ (86.4 ਫ਼ੀਸਦੀ), ਹਰਮਨਜੋਤ ਸਿੰਘ (85.4 ਫ਼ੀਸਦੀ), ਲਵਲੀਨ ਕੌਰ (85.4 ਫ਼ੀਸਦੀ), ਅਤੇ ਜੋਬਨਮੀਤ ਸਿੰਘ (85.2 ਫ਼ੀਸਦੀ) ਨੇ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਨਤੀਜਾ ਘੋਸ਼ਿਤ ਹੋਣ ਤੇ ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਸਕੂਲ ਦੇ ਐੱਮਡੀ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ, ਵਾਇਸ ਪ੍ਰਿੰਸੀਪਲ ਭੁਸ਼ਪਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।