ਸੜਕ ’ਤੇ ਪਏ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ
ਸਥਾਨਕ ਸ਼ਹਿਰ ਦੀ ਪੁਲਿਸ ਥਾਣੇ ਤੋਂ ਲੈ ਕੇ ਕੈਂਚੀਆ
Publish Date: Tue, 17 Feb 2026 07:32 PM (IST)
Updated Date: Wed, 18 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੀ ਪੁਲਿਸ ਥਾਣੇ ਤੋਂ ਲੈ ਕੇ ਕੈਂਚੀਆ ਚੌਕ ਤੱਕ ਥਾਂ-ਥਾਂ ਤੋਂ ਟੁੱਟੀ ਸੜਕ’ ਤੇ ਸੜਕ ’ਚ ਬਣੇ ਵੱਡੇ-ਵੱਡੇ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਪਰ ਪ੍ਰਸ਼ਾਸਨ ਕੰਨ ਪਰਨੇ ਸੁੱਤਾ ਹੋਇਆ ਹੈ। ਇਸ ਸੜਕ ’ਤੇ 24 ਘੰਟੇ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਰਾਤ ਬਰਾਤੇ ਕਿਸੇ ਸਮੇਂ ਵੀ ਕੋਈ ਜਾਨੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਸੜਕ ’ਤੇ ਹਰ ਵਕਤ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦਾ ਆਉਣਾ ਜਾਣਾ ਰਹਿੰਦਾ ਹੈ। ਇਹ ਸੜਕ ਸ਼ਹਿਰ ਦੀ ਮੇਨ ਸੜਕ ਹੈ। ਥਾਂ ਥਾਂ ਤੋਂ ਟੁੱਟੀ ਸੜਕ ’ਚ ਬਣੇ ਖੱਡਿਆਂ ’ਚ ਕਈ ਵਾਰ ਸੀਵਰੇਜ ਜਾਂ ਬਰਸਾਤ ਦਾ ਪਾਣੀ ਖੜ੍ਹ ਜਾਂਦਾ ਹੈ ਜੋ ਕਈ ਦਿਨਾਂ ਤੱਕ ਨਹੀਂ ਸੁੱਕਦਾ, ਅਜਿਹੇ ’ਚ ਕਈ ਵਾਰ ਰਾਤ ਬਰਾਤੇ ਦੋ ਪਹੀਆ ਵਾਹਨ ਜਦ ਅਚਾਨਕ ਖੱਡੇ ’ਚ ਵਜਦਾ ਹੈ ਤਾਂ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਖੱਡਿਆਂ ’ਚ ਡਿੱਗਣ ਕਾਰਨ ਕਈ ਵਾਰ ਦੋ ਪਹੀਆ ਵਾਹਨ ਚਾਲਕ ਜਖ਼ਮੀ ਵੀ ਹੋ ਚੁੱਕੇ ਹਨ। ਆਵਾਜ਼ ਬੁਲੰਦ ਲੋਕਾਂ ਤੇ ਸਮਾਜ ਸੇਵੀ ਅਤੇ ਹੋਰਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਅਨੇਕਾਂ ਸੜਕਾ ਹਨ ਜੋ ਥਾਂ ਥਾਂ ਤੋ ਟੁੱਟੀਆਂ ਹੋਈਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਕਾਸ ਦੇ ਕੰਮਾਂ ਵੱਲ ਪੂਰਾ ਧਿਆਨ ਦੇ ਕੇ ਇਸ ਸੜਕ ਨੂੰ ਜਲਦ ਤੋਂ ਜਲਦ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਤਾਂ ਜ਼ੋ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ ।