16 ਕਿੱਲੋ ਹਰਾ ਪੋਸਤ ਸਣੇ ਇਕ ਕਾਬੂ
16 ਕਿੱਲੋ ਹਰਾ ਪੋਸਤ ਸਮੇਤ
Publish Date: Sun, 01 Mar 2026 05:35 PM (IST)
Updated Date: Mon, 02 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 16 ਕਿੱਲੋ ਹਰਾ ਪੋਸਤ ਸਮੇਤ ਇੱਕ ਨੂੰ ਥਾਣਾ ਬੋਹਾ ਪੁਲਿਸ ਨੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਮੁੱਖ ਸਿੰਘ ਉਰਫ਼ ਮੱਗੂ ਵਾਸੀ ਟਾਹਲੀਆਂ ਨੂੰ ਕਾਬੂ 16 ਕਿੱਲੋ ਹਰਾ ਪੋਸਤ ਸਮੇਤ ਕਾਬੂ ਕੀਤਾ ਹੈ।
-ਜੂਆ ਐਕਟ ਤਹਿਤ ਇਕ ਖ਼ਿਲਾਫ਼ ਕੇਸ ਦਰਜ
ਥਾਣਾ ਭੀਖੀ ਪੁਲਿਸ ਨੇ ਜੂਆ ਐਕਟ ਅਧੀਨ ਇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੀਨੀਅਰ ਸਹਾਇਕ ਰੀਸ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਰਿਸ਼ੀ ਕੁਮਾਰ ਵਾਸੀ ਵਾਰਡ ਨੰਬਰ. 6 ਭੀਖੀ ਖ਼ਿਲਾਫ਼ ਮਾਮਲਾ ਦਰਜ ਕਰਕੇ 3300 ਰੁਪਏ ਬਰਾਮਦ ਕੀਤੇ ਹਨ।