ਪੋਲਟਰੀ ਫਾਰਮ ਦਾ ਦਰਵਾਜ਼ਾ ਤੋੜ ਕੇ ਸਾਮਾਨ ਚੋਰੀ
ਪੋਲਟਰੀ ਫ਼ਾਰਮ ਦਾ ਦਰਵਾਜ਼ਾ
Publish Date: Mon, 16 Mar 2026 07:52 PM (IST)
Updated Date: Tue, 17 Mar 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੋਲਟਰੀ ਫ਼ਾਰਮ ਦਾ ਦਰਵਾਜ਼ਾ ਤੋੜ ਕੇ ਸਾਮਾਨ ਚੋਰੀ ਕਰਨ ਦੇ ਮਾਮਲੇ ‘ਚ ਥਾਣਾ ਸਦਰ ਮਾਨਸਾ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਮੁਦੱਈ ਕੁਲਵਿੰਦਰ ਸਿੰਘ ਵਾਸੀ ਉੱਡਤ ਭਗਤ ਰਾਮ ਅਨੁਸਾਰ 11 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਉਸ ਦੇ ਖੇਤ ਦੂਲੋਵਾਲ ਵਾਲੇ ਰਾਹ ’ਤੇ ਬਣੇ ਪੋਲਟਰੀ ਫਾਰਮ ਦਾ ਦਰਵਾਜ਼ਾ ਤੋੜ ਕੇ 2 ਛੱਤ ਵਾਲੇ ਪੱਖੇ, 2 ਅਡਜੈਸਟ ਫੈਨ, ਇੱਕ ਕੂਲਰ ਵਾਲੀ ਮੋਟਰ ਤੇ ਪੋਲਟਰੀ ਫਾਰਮ ’ਤੇ ਲੱਗੀ ਇਕ ਹਾਊਸ ਪਾਵਰ ਦੀ ਸਮਰਸੀਬਲ ਮੋਟਰ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਇਸ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਬਣਦੀ ਹੈ। ਜਾਂਚ ਅਧਿਕਾਰੀ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।