ਲੋਹੜੀ ਤੇ ਮਾਘੀ ਸਬੰਧੀ ਪੁਲਿਸ ਨੇ ਬੱਸ ਅੱਡੇ ’ਤੇ ਕੀਤੀ ਨਾਕੇਬੰਦੀ
ਸਰਦੂਲਗੜ ਪੁਲਿਸ ਵੱਲੋਂ ਲੋਹੜੀ ਦੇ ਮੱਦੇਨਜ਼ਰ
Publish Date: Tue, 13 Jan 2026 07:09 PM (IST)
Updated Date: Wed, 14 Jan 2026 04:10 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਪੁਲਿਸ ਵੱਲੋਂ ਲੋਹੜੀ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਬੱਸ ਅੱਡੇ ’ਤੇ ਨਾਕੇਬੰਦੀ ਕੀਤੀ। ਇਸ ਮੌਕੇ ਥਾਣਾ ਮੁਖੀ ਸਰਦੂਲਗੜ੍ਹ ਗਨੇਸ਼ਵਰ ਸ਼ਰਮਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾ ਰੱਖਣ ਲਈ ਪੁਲਿਸ ਵੱਲੋਂ ਬੱਸ ਸਟੈਂਡ ਤੇ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਲੋਕ ਬੇਖੌਫ਼ ਹੋ ਕੇ ਬਜ਼ਾਰਾਂ ਵਿਚ ਖਰੀਦਦਾਰੀ ਕਰਨ ਤੇ ਖੁਸ਼ੀ ਨਾਲ ਤਿਉਹਾਰ ਮਨਾਉਣ ਤੇ ਮਾੜੇ ਅਨਸਰ ਸਿਰ ਨਾ ਚੁੱਕ ਸਕਣ। ਉਨ੍ਹਾਂ ਕਿਹਾ ਕਿ ਅੱਜ ਟ੍ਰੈਫ਼ਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਗਲਤ ਦਿਸ਼ਾ ਵਿੱਚ ਚਲਾ ਰਹੇ ਵਾਹਨ ਖਾਸਕਰ ਦੋ ਪਹੀਆ ਵਾਹਨ ਚਾਲਕ ਨੌਜਵਾਨ ਹਾਦਸੇ ਦਾ ਕਾਰਨ ਬਣ ਜਾਂਦੇ ਹਨ। ਜਿਸ ਕਾਰਨ ਇਨ੍ਹਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਗਏ ਹਨ। ਥਾਣਾ ਮੁਖੀ ਸਮੂਹ ਸੰਗਤ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਭ ਰਲ ਮਿਲ ਤਿਉਹਾਰ ਮਨਾਇਆ ਅਤੇ ਤੁਹਾਡੀ ਸੁਰੱਖਿਆ ਵਿੱਚ ਹਰ ਸਮੇ ਮੌਜੂਦ ਪੁਲਿਸ ਨੂੰ ਸਹਿਯੋਗ ਕੀਤਾ ਜਾਵੇ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।