ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਨੇ ਕੀਤੀ ਮੀਟਿੰਗ
ਪੁਲਿਸ ਪੈਨਸ਼ਨਰਜ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ
Publish Date: Sat, 04 Apr 2026 07:11 PM (IST)
Updated Date: Sun, 05 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਆਪਣੇ ਦਫ਼ਤਰ ’ਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਵੱਲੋਂ ਮੀਟਿੰਗ ਦੇ ਏਜੰਡੇ ਬਾਰੇ ਦੱਸਿਆ ਗਿਆ। ਨਵੇਂ ਆਏ ਪੈਨਸ਼ਨ 2 ਸਾਥੀਆਂ ਸਾਬਕਾ ਇੰਸਪੈਕਟਰ ਸੁਰਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਸਾਬਕਾ ਏਐਸਆਈ ਜਸਵੰਤ ਸਿੰਘ ਵਾਸੀ ਸਿਰਸੀਵਾਲਾ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੰਸਥਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਾਰੇ ਸਾਥੀਆਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਤੇ ਕੋਈ ਦੁੱਖ ਤਕਲੀਫ਼ ਆਦਿ ਬਾਰੇ ਪੁੱਛਿਆ। ਪ੍ਰਧਾਨ ਵੱਲੋਂ ਦੱਸਿਆ ਕਿ ਜਿਨ੍ਹਾਂ ਸਾਥੀਆਂ ਨੂੰ 31 ਮਾਰਚ 2026 ਤੱਕ ਪੈਨਸ਼ਨ ਆਇਆ 2 ਸਾਲ ਹੋ ਚੁੱਕੇ ਹਨ, ਉਹ ਆਪਣਾ ਐਲਟੀਸੀ ਫ਼ਾਰਮ ਭਰ ਸਕਦੇ ਹਨ। ਪ੍ਰਧਾਨ ਵੱਲੋਂ ਸਖ਼ਤ ਨਿਖੇਧੀ ਕਰਦਿਆਂ ਦੱਸਿਆ ਕਿ ਦੇਸ਼ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਇੰਨੀ ਮਾੜੀ ਸਰਕਾਰ ਨਹੀ ਆਈ, ਜਿਸਨੇ ਮੁਲਾਜ਼ਮ ਵਰਗ ਨਾਲ ਇਨ੍ਹਾਂ ਨੇ ਧੱਕਾ ਕੀਤਾ ਹੋਵੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੇ ਹੱਕ ਲੈਣ ਲਈ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਦਾਲਤਾਂ ਵੱਲੋਂ ਮੁਲਾਜ਼ਮਾ/ਪੈਨਸ਼ਨਰਾਂ ਦੇ ਹੱਕ ’ਚ ਫ਼ੈਸਲੇ ਦੇਣ ਤੇ ਵੀ ਸਰਕਾਰ ਵੱਲੋਂ ਲਾਗੂ ਕਰਨ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ। ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਕੇੰਦਰੀ ਮੁਲਾਜ਼ਮਾਂ ਦੇ ਬਰਾਬਰ ਕਰਕੇ ਬਕਾਇਆ ਏਰੀਅਰ ਲੈਣ, ਤਨਖ਼ਾਹ ਵਿੱਚ ਸੋਧ ਕਰਨ ਆਦਿ ਦੀਆਂ ਬਕਾਇਆ ਮੰਗਾਂ ਸਬੰਧੀ ਸਾਰੀਆਂ ਭਾਈਚਾਰਕ ਮੁਲਾਜ਼ਮ ਜਥੇਬੰਦੀਆ ਨਾਲ ਰਲ ਕੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਤੇ ਆਪਣੇ ਹੱਕ/ਮੰਗਾਂ ਮੰਨਣ ਤੱਕ ਸਰਕਾਰ ਨਾਲ ਨਾ ਹੀ ਕੋਈ ਸਮਝੌਤਾ ਕੀਤਾ ਜਾਵੇਗਾ ਅਤੇ ਨਾ ਹੀ ਪਿਛੇ ਹਟਿਆ ਜਾਵੇਗਾ। ਅਖੀਰ ਵਿੱਚ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਬੂਟਾ ਸਿੰਘ, ਹਰੀ ਰਾਮ ਫੂਸਮੰਡੀ, ਕਿਰਪਾਲ ਸਿੰਘ ਝੰਡਾਂ, ਹਰਜਿੰਦਰ ਸਿੰਘ ਭੀਖੀ, ਬਾਬੂ ਸਿੰਘ ਭੀਖੀ, ਜੰਟਾ ਸਿੰਘ ਬੀਰੋਕੇ ਕਲਾਂ, ਦਿਆਲ ਸਿੰਘ ਅਹਿਮਦਪੁਰ, ਮੁਖਿੰਦਰ ਸਿੰਘ ਨਥੇਹਾ, ਜੋਗਿੰਦਰ ਸਿੰਘ ਝੁਨੀਰ, ਬਿੱਕਰ ਸਿੰਘ ਕੈਸ਼ੀਅਰ, ਹਰਪਾਲ ਸਿੰਘ, ਗੁਰਪਿਆਰ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।