ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਨੇ ਮਹੀਨਾਵਾਰ ਮੀਟਿੰਗ ਕਰ ਸਰਕਾਰ ਨੂੰ ਪੈਡਿੰਗ ਏਰੀਅਰ ਤੁਰੰਤ ਜਾਰੀ ਕਰਨ ਦੀ ਕੀਤੀ ਅਪੀਲ
ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ
Publish Date: Thu, 04 Jun 2026 05:18 PM (IST)
Updated Date: Fri, 05 Jun 2026 03:32 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਆਪਣੇ ਦਫਤਰ ਵਿਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸੰਸਥਾਂ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਹਾਲੇ ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਕਰਕੇ ਮੀਟਿੰਗ ਵਿਚ ਹਾਜ਼ਰ ਨਹੀ ਆ ਸਕੇ। ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਬੂਟਾ ਸਿੰਘ, ਸਟੇਜ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਅਤੇ ਪ੍ਰੀਤਮ ਸਿੰਘ ਬੁਢਲਾਡਾ ਵੱਲੋਂ ਮੀਟਿੰਗ ਦੀ ਕਾਰਵਾਈ ਸੁਰੂ ਕਰਦਿਆਂ ਪਿਛਲੇ ਦਿਨੀਂ ਸਵਰਗਵਾਸ ਹੋਏ। ਸਾਥੀ ਸਾਬਕਾ ਹੌਲਦਾਰ ਰੁਲਦਾ ਸਿੰਘ ਮਾਨਸਾ ਅਤੇ ਸ:ਥ: ਜਸਵੰਤ ਸਿੰਘ ਨੂੰ ਹਾਜ਼ਰੀਨ ਵੱਲੋਂ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਸਾਬਕਾ ਐਸਪੀ ਸਵਰਗਵਾਸੀ ਚੈਚਲ ਸਿੰਘ ਦੀ ਯਾਦ ਵਿਚ ਮਿਤੀ 10-06-2026 ਨੂੰ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਬਾਰੇ ਦੱਸਿਆ ਗਿਆ ਅਤੇ ਸਾਰੇ ਸਾਥੀਆਂ ਨੂੰ ਇਸ ਮੌਕੇ ਹਾਜ਼ਰ ਆਉਣ ਦੀ ਅਪੀਲ ਕੀਤੀ ਗਈ। ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਪੈਡਿੰਗ 18% ਡੀ.ਏ ਨਾ ਦੇਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਵਿਰੁੱਧ ਨਾਹਰੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਜੇਕਰ ਹਾਲੇ ਤੱਕ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੇ ਅੜੀਅਲ ਰਵੱਈਏ ਪ੍ਰਤੀ ਆਰ-ਪਾਰ ਦੀ ਲੜਾਈ ਵਿੱਢੀ ਜਾਵੇਗੀ। ਇਸ ਸਬੰਧੀ ਮੁਲਾਜ਼ਮ ਜੱਥੇਬੰਦੀਆ ਦੇ ਸਾਂਝੇ ਫਰੰਟ ਨਾਲ ਰਲ ਕੇ ਮਿਤੀ 5-6-2026 ਨੂੰ ਜ਼ਿਲ੍ਹਾ ਹੈਡਕੁਆਰਟਰ ਪਰ ਡਿਪਟੀ ਕਮਿਸ਼ਨਰ ਮਾਨਸਾ ਜੀ ਨੂੰ ਮੈਮੋਰੰਡਮ ਦਿੱਤਾ ਜਾਵੇਗਾ। ਸਾਬਕਾ ਥਾਣੇਦਾਰ ਜਗਜੀਤ ਸਿੰਘ ਨੰਗਲ ਕਲਾਂ ਨੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸੰਸਥਾਂ ਦੇ ਕੀਤੇ ਸਲਾਘਾਯੋਗ ਕਾਰਜਾਂ ਪ੍ਰਤੀ ਚਾਨਣਾ ਪਾਇਆ ਗਿਆ। ਸੰਸਥਾਂ ਵਿਚ ਨਵੇਂ ਪੈਨਸ਼ਨ ਆਏ 5 ਸਾਥੀਆਂ ਸਾਬਕਾ ਇੰਸ: ਕੇਵਲ ਸਿੰਘ ਸਤੀਕੇ ਵਾਸੀ ਬੁਢਲਾਡਾ, ਸਾਬਕਾ ਇੰਸ: ਜਗਸੀਰ ਸਿੰਘ ਵਾਸੀ ਜਗਾ ਰਾਮ ਤੀਰਥ, ਸ:ਥ: ਸੱਤਪਾਲ ਸਿੰਘ ਵਾਸੀ ਤਲਵੰਡੀ ਸਾਬੋ, ਸਾਬਕਾ ਸ:ਥ: ਹਰਬਿਲਾਸ ਸਿੰਘ ਵਾਸੀ ਮਾਨਸਾ ਅਤੇ ਸਾਬਕਾ ਸ:ਥ: ਸਮਸ਼ੇਰ ਸਿੰਘ ਵਾਸੀ ਫਫੜੇ ਭਾਈਕੇ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੰਸਥਾਂ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। ਅਖੀਰ ਵਿੱਚ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਅਤੇ ਗੁਰਪਿਆਰ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।