- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ

ਪੁਲਿਸ ਪੈਨਸ਼ਨਰਜ਼ ਵੀ ਸਾਡੇ ਪਰਿਵਾਰ ਦਾ ਹੀ ਇੱਕ ਅੰਗ ਹਨ : ਐਸਐਸਪੀ ਮੀਨਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮਾਨਸਾ ਨੇ ਬੀਤੇ ਸਾਲ - 2025 ਨੂੰ ਅਲਵਿਦਾ ਕਹਿੰਦਿਆਂ ਅਤੇ ਨਵੇਂ ਸਾਲ - 2026 ਨੂੰ ਜੀ ਆਇਆਂ ਆਖਦੇ ਹੋਏ ਪੈਨਸ਼ਨਰ ਦਫ਼ਤਰ ਵਿੱਚ 02 ਜਨਵਰੀ 2026 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ 04 ਜਨਵਰੀ 2026 ਨੂੰ ਭੋਗ ਪਾਏ ਗਏ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਆਈਪੀਐੱਸ, ਪ੍ਰਦੀਪ ਸਿੰਘ ਸੰਧੂ ਕਪਤਾਨ ਪੁਲਿਸ ਹੈਡਕੁਆਰਟਰ ਮਾਨਸਾ, ਬੂਟਾ ਸਿੰਘ ਡੀਐੱਸਪੀ ਮਾਨਸਾ, ਪੁਸ਼ਪਿੰਦਰ ਸਿੰਘ ਡੀਐੱਸਪੀ ਹੈਡਕੁਆਰਟਰ ਮਾਨਸਾ ਦੇ ਇਲਾਵਾ ਥਾਣੇਦਾਰ ਸੁਖਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ-1 ਮਾਨਸਾ, ਥਾਣੇਦਾਰ ਬਲਵੀਰ ਸਿੰਘ ਇੰਚਾਰਜ ਸਿਟੀ ਟ੍ਰੈਫ਼ਿਕ ਮਾਨਸਾ ਵੱਲੋਂ ਦਫ਼ਤਰ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਤਮਸਤਕ ਹੋ ਹਾਜ਼ਰੀ ਭਰੀ।
ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਪੁਲਿਸ ਪੈਨਸ਼ਨਰਜ ਦੇ ਪ੍ਰਧਾਨ ਰਣਜੀਤ ਸਿੰਘ ਤੂਰ ਰਿਟਾਇਰਡ ਡੀਐੱਸਪੀ, ਮਹਿੰਦਰ ਸਿੰਘ ਘਈ ਰਿਟਾਇਰਡ ਡੀਐੱਸਪੀ ਸਮੇਤ ਆਹੁਦੇਦਾਰ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਸਮੇਤ ਅਹੁਦੇਦਾਰਾਂ ਨੇ ਵੀ ਹਾਜ਼ਰੀ ਲਗਵਾਈ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਾਰੇ ਅਫ਼ਸਰਾਂ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਿਰੋਪਾਓ ਪਾ ਸਨਮਾਨ ਦਿੱਤਾ ਗਿਆ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਪੈਨਸ਼ਨਰਜ਼ ਸਾਡੇ ਪੁਲਿਸ ਦੇ ਪਰਿਵਾਰ ਦਾ ਹੀ ਇੱਕ ਅੰਗ ਹਨ। ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਮਹਿਕਮਾ ਪੁਲਿਸ ਇੰਨ੍ਹਾਂ ਬਜ਼ੁਰਗਾਂ ਤੋਂ ਹਮੇਸ਼ਾ ਸੇਧ ਲੈਂਦਾ ਰਹੇਗਾ। ਉਘੇ ਲੇਖਕ ਤੇ ਸੇਵਾਮੁਕਤ ਥਾਣੇਦਾਰ ਬੰਤ ਸਿੰਘ ਫੂਲਪੁਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ’ਚ ਇੱਕ ਕਵਿਤਾ ਪੇਸ਼ ਕੀਤੀ ਗਈ। ਅਵਤਾਰ ਸਿੰਘ ਰਾਮਗੜ੍ਹੀਆ ਰਾਗੀ ਜੱਥੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਲੰਗਰ ਅਤੁੱਟ ਵਰਤਾਇਆ ਗਿਆ। ਅੰਤ ਵਿੱਚ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਭਾਂ ਦੇ ਮੈਬਰਾਨ ਤੇ ਆਹੁਦੇਦਾਰਾਂ ਦਰਸ਼ਨ ਕੁਮਾਰ ਗੇਹਲੇ, ਰਾਮ ਸਿੰਘ ਅੱਕਾਂਵਾਲੀ, ਗੁਰਚਰਨ ਸਿੰਘ ਖਾਲਸਾ, ਬੂਟਾ ਸਿੰਘ, ਰਾਜਿੰਦਰ ਸਿੰਘ ਜੁਵਾਹਰਕੇ, ਫਲੇਲ ਸਿੰਘ, ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ, ਪ੍ਰੀਤਮ ਸਿੰਘ ਬੁਢਲਾਡਾ, ਨਰੋਤਮ ਸਿੰਘ ਚਹਿਲ, ਲਾਭ ਸਿੰਘ ਚੋਟੀਆਂ, ਜਸਪਾਲ ਸਿੰਘ ਸਮਾਓ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਰਾਜ ਸਿੰਘ ਭੈਣੀਬਾਘਾ, ਜਸਵੀਰ ਸਿੰਘ ਕੋਟਫੱਤਾ, ਗੁਰਚਰਨ ਸਿੰਘ, ਰਾਜ ਸਿੰਘ ਮਾੜੀ, ਹਰਪਾਲ ਸਿੰਘ ਭਾਗੀਵਾਂਦਰ, ਮੋਹਨ ਸਿੰਘ, ਅਮਰਜੀਤ ਸਿੰਘ ਗੋਬਿੰਦਪੁਰਾ, ਬਿੱਕਰ ਸਿੰਘ ਕੈਸ਼ੀਅਰ, ਜਸਵੀਰ ਸਿੰਘ, ਪਾਲਾ ਸਿੰਘ, ਗੁਰਜੰਟ ਸਿੰਘ ਫੱਤਾਮਾਲੋਕਾ, ਪਰਮਜੀਤ ਸਿੰਘ ਸਰਦੂਲਗੜ, ਗੁਰਵਿੰਦਰ ਸਿੰਘ ਬਹਿਮਣ ਆਦਿ ਵੱਲੋਂ ਦਿਨ/ਰਾਤ ਮਿਹਨਤ ਕਰਕੇ ਧਾਰਮਿਕ ਸਮਾਗਮ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ। ਬਲਵੰਤ ਸਿੰਘ ਭੀਖੀ ਵੱਲੋਂ ਆਪਣੇ ਅਨਮੋਲ ਸਬਦਾਂ ਰਾਹੀ ਸਟੇਜ ਕਾਰਵਾਈ ਬਾਖੂਬੀ ਨਿਭਾਈ ਗਈ।