ਦਿਲਜੋਤ ਸ਼ਰਮਾ ਦੀ ਸ਼ੱਕੀ ਹਾਲਾਤ ‘ਚ ਹੋਈ ਮੌਤ ਦੀ ਜਾਂਚ ਕਰਵਾਵੇ ਪੁਲਿਸ : ਅਰਸ਼ੀ
ਪਿਛਲੇ ਦਿਨੀਂ ਮਾਨਸਾ ਦੇ ਪਿੰਡ ਰੱਲਾ ਦੀ ਧੀ
Publish Date: Mon, 12 Jan 2026 07:00 PM (IST)
Updated Date: Tue, 13 Jan 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਸ਼ਰਮਾ ਦੀ ਪਿਛਲੇ ਦਿਨ੍ਹੀਂ ਲੁਧਿਆਣਾ ਵਿਖੇ ਹੋਈ ਭੇਦਭਰੀ ਹਾਲਤ ਮੌਤ ਤੇ ਉਨ੍ਹਾਂ ਦੇ ਜੱਦੀ ਪਿੰਡ ਰੱਲਾ ਵਿਖੇ ਪਰਿਵਾਰਕ ਮੈਂਬਰ ਮਾਤਾ ਵੀਰਪਾਲ ਕੌਰ ਤੇ ਮਾਮਾ ਸ਼ਿਵਜੀ ਰਾਮ ਨਾਲ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਨੇ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ। ਕਮਿਊਨਿਸਟ ਆਗੂਆਂ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਾਰਕ ਮੈਂਬਰ ਆਪਣੀ ਧੀ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ’ਚ ਇਨਸਾਫ਼ ਮੰਗ ਰਿਹਾ ਹੈ। ਪਰਿਵਾਰ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ਼ ਦੇਣ ਦੀ ਬਜਾਏ ਅਸਲ ਕਾਰਨਾਂ ਤੱਕ ਪਹੁੰਚਣਾ ਦੂਰ ਦੀ ਗੱਲ, ਉਲਟਾ ਸਚਾਈ ਤੋਂ ਭੱਜਣ, ਟਾਲਮਟੋਲ ਅਤੇ ਰੱਵਈਏ ਕਾਰਨ ਸ਼ੱਕ ਯਕੀਨ ’ਚ ਬਦਲਦਾ ਨਜ਼ਰ ਆ ਰਿਹਾ ਹੈ। ਆਗੂਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਐਫ ਆਈ ਆਰ ਦਰਜ ਕਰਨ ਅਤੇ ਜਾਂਚ ਪੜਤਾਲ ਨੂੰ ਜਨਤਕ ਕਰਨ ਦੀ ਮੰਗ ਕੀਤੀ ਗਈ।