ਪੀਐੱਮ ਸ਼੍ਰੀ ਸਕੂਲਾਂ ਦੀ ਸਿੱਖਣ ਉਪਲੱਬਧੀ ਸਰਵੇਖਣ ਰਿਪੋਰਟ ਜਾਰੀ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ
Publish Date: Sun, 15 Mar 2026 07:17 PM (IST)
Updated Date: Mon, 16 Mar 2026 04:14 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਵਿਖੇ ਪਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ 15 ਪੀ.ਐੱਮ.ਸ਼੍ਰੀ. ਸਕੂਲਾਂ ਦੀ ਵਰਕਸ਼ਾਪ ਕਰਵਾਈ। ਇਹਨਾਂ ਸਕੂਲਾਂ ਵਿੱਚ ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਿੱਖਣ ਉੱਪਲਬਧੀ ਸਰਵੇਖਣ ਰਿਪੋਰਟ ਜਾਰੀ ਕੀਤੀ ਗਈ। ਇਸ ਸਰਵੇਖਣ ਦੇ ਨੋਡਲ ਡਾ. ਅੰਗਰੇਜ ਸਿੰਘ ਵਿਰਕ ਨੇ ਇਹਨਾਂ ਸਕੂਲਾਂ ਤੋਂ ਪਹੁੰਚੇ ਹੋਏ ਨੋਡਲ ਅਧਿਆਪਕਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ 13 ਫਰਵਰੀ ਨੂੰ ਕਰਵਾਏ ਗਏ ਛੇਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿੱਖਣ ਉਪਲੱਬਧੀ ਸਰਵੇਖਣ ਬਾਰੇ ਕਿਹਾ ਕਿ ਇਸ ਭਵਿੱਖ ਦੀ ਯੋਜਨਾਬੰਧੀ ਦਾ ਆਧਾਰ ਬਣੇਗਾ । ਇਸ ਮੌਕੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਪਹੁੰਚੇ ਹੋਏ ਨੋਡਲ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਖੋਜ ਕਰਨਾ ਇਸ ਸੰਸਥਾ ਦੇ ਮੁੱਢਲੇ ਕਾਰਜਾਂ ਵਿੱਚੋਂ ਇੱਕ ਹੈ । ਉਨ੍ਹਾਂ ਕਿਹਾ ਕਿ ਉਪਰੋਕਤ ਸਰਵੇਖਣ ਰਾਹੀਂ ਪੰਜਾਬੀ, ਗਣਿਤ , ਸਾਇੰਸ ਅਤੇ ਸਮਾਜਿਕ ਵਿਗਿਆਨ ਵਰਗੇ ਮਹੱਤਵਪੂਰਨ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਣਾਉਣ ਦੇ ਢੰਗ-ਤਰੀਕਿਆਂ ਨੂੰ ਉਲੀਕਿਆ ਜਾਵੇਗਾ । ਇਸ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਸਰਵੇਖਣ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅੰਕੜਿਆਂ ਸਮੇਤ ਸਾਂਝੀ ਕੀਤੀ । ਲੈਕਚਰਾਰ ਸਰੋਜ ਰਾਣੀ , ਲੈਕਚਰਾਰ ਬਲਵਿੰਦਰ ਸਿੰਘ ਬਾਘਾ ਅਤੇ ਲੈਕਚਰਾਰ ਨਵਦੀਪ ਕੌਰ ਨੇ ਵੀ ਵੱਖ-ਵੱਖ ਸਕੂਲਾਂ ਦੀਆਂ ਸਰਵੇਖਣ ਰਿਪੋਰਟਾਂ ਸਾਂਝੀਆਂ ਕੀਤੀਆਂ । ਇਸ ਮੌਕੇ ਪੀ.ਐੱਮ.ਸ਼੍ਰੀ. ਸਕੂਲਾਂ ਨੋਡਲ ਅਧਿਆਪਕਾਂ ਨੇ ਵੀ ਆਪਣੇ ਸਕੂਲਾਂ ਦੀ ਅਕਾਦਮਿਕ ਅਤੇ ਬੁਨਿਆਦੀ ਢਾਂਚੇ ਦੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਪੱਖ ਰੱਖੇ ਅਤੇ ਹੋਰ ਬਿਹਤਰੀ ਲਈ ਸੁਝਾਅ ਦਿੱਤੇ । ਇਸ ਸਮੇਂ ਹਾਜ਼ਰ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ । ਇਸ ਮੌਕੇ ਸਟਾਫ ਵਿੱਚੋਂ ਲੈਕਚਰਾਰ ਪਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਜਸਪਾਲ ਕੌਰ , ਹਰਵਿੰਦਰ ਕੌਰ ਅਤੇ ਮਗਿੰਦਰਜੀਤ ਸਿੰਘ ਹਾਜ਼ਰ ਸਨ ।