ਪੀਐੱਮ ਸ਼੍ਰੀ ਸਕੂਲ ਜਵਾਹਰ ਨਵੋਦਿਆ ’ਚ ਪ੍ਰੇਰਨਾ ਉਤਸਵ ਮਨਾਇਆ
ਪੀ.ਐੱਮ. ਸ੍ਰੀ ਸਕੂਲ ਜਵਾਹਰ
Publish Date: Thu, 12 Feb 2026 05:33 PM (IST)
Updated Date: Thu, 12 Feb 2026 05:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੀਐੱਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਾ, ਫ਼ਫ਼ੜੇ ਭਾਈ ਕੇ ਵਿਖੇ ਪ੍ਰੇਰਨਾ ਉਤਸਵ-2026 ਮਨਾਇਆ ਗਿਆ। ਇਸ ਵਿਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਪ੍ਰਿੰਸੀਪਲ ਕੁਸੁਮ ਗੁਪਤਾ ਵੱਲੋਂ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਸੰਖੇਪ ਵਿਚ ਪ੍ਰੇਰਣਾ ਉਤਸਵ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਬੱਚਿਆਂ ਨੂੰ ਪ੍ਰੇਰਨਾ ਪ੍ਰੋਗਰਾਮ ਨਾਲ ਸਬੰਧਿਤ ਲਘੂ ਫ਼ਿਲਮ ਦਿਖਾਈ ਗਈ। ਪ੍ਰੇਰਨਾ ਪ੍ਰੋਗਰਾਮ ਅਧੀਨ ਬੱਚਿਆਂ ਨੇ ਪੋਸਟਰ ਬਣਾਓ, ਨਿਬੰਧ ਰਚਨਾ (ਹਿੰਦੀ, ਪੰਜਾਬੀ, ਅੰਗਰੇਜ਼ੀ) ਵਿਚ ਹਿੱਸਾ ਲਿਆ। ਸਾਰੇ ਪ੍ਰਤੀਭਾਗੀਆਂ ਵਿਚੋਂ 15 ਮੁੰਡੇ ਅਤੇ 15 ਕੁੜੀਆਂ ਦੀ ਚੋਣ ਕੀਤੀ ਗਈ। ਇਸ ਉਪਰੰਤ ਬੱਚਿਆਂ ਦਾ ਇੰਟਰਵਿਊ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਨਿਰਧਾਰਿਤ ਪੈਨਲ ਦੁਆਰਾ ਕੀਤਾ ਗਿਆ। ਸੁਰੇਸ਼ ਪਵਾਰ ਦੁਆਰਾ ਮੰਚ ਸੰਚਾਲਨ ਕੀਤਾ ਗਿਆ।