ਗੁਰੂ ਨਾਨਕ ਕਾਲਜ ਦੇ ਖਿਡਾਰੀਆਂ ਨੇ ਜਿੱਤਿਆ ਗੋਲਡ ਮੈਡਲ
ਉੱਤਰੀ ਭਾਰਤ ਦੀ ਸਿਰਮੌਰ ਅਤੇ ਆਟੋਨੌਮਸ
Publish Date: Sun, 22 Mar 2026 07:29 PM (IST)
Updated Date: Mon, 23 Mar 2026 04:14 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਖਿਡਾਰੀਆਂ ਨੇ ਛੇਵੀਂ ਦੱਖਣੀ ਏਸ਼ੀਆਈ ਸੈਪਕਟਾਕਰਾ ਚੈਂਪੀਅਨਸ਼ਿਪ, ਜੋ ਕਿ ਕੋਲੰਬੋ ਸ੍ਰੀ ਲੰਕਾ ਵਿਖੇ ਹੋਈ, ਵਿੱਚ ਗੋਲਡ ਮੈਡਲ ਹਾਸਲ ਕਰਕੇ ਤੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਸੈਪਕਟਾਕਰਾ ਚੈਂਪੀਅਨਸ਼ਿਪ, ਜੋ ਕਿ ਅਸਾਮ ਯੂਨੀਵਰਸਿਟੀ ਸਿਲਚਰ ਵਿਖੇ ਹੋਈ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਰੀਰਕ ਸਿੱਖਿਆ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀ ਸੰਸਥਾਵਾਂ ਦਾ ਮਾਣ ਹੁੰਦੇ ਹਨ। ਸੰਸਥਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਹਮੇਸ਼ਾ ਹੀ ਖੇਡਾਂ, ਅਕਾਦਮਿਕਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਦੱਸਿਆ ਕਿ ਛੇਵੀਂ ਦੱਖਣੀ ਏਸ਼ੀਆਈ ਸੈਪਕਟਾਕਰਾ ਚੈਂਪੀਅਨਸ਼ਿਪ ਜੋ ਕਿ ਕਲੋਬੋ ਸ੍ਰੀ ਲੰਕਾ ਵਿਖੇ ਹੋਈ, ਵਿੱਚ ਸੋਨੂ, ਪੂਜਾ, ਬੀ ਅਤੇ ਸੰਸਥਾ ਦੇ ਸਾਬਕਾ ਵਿਦਿਆਰਥੀ ਨਿਵਾਸਨ ਸ਼ਰਮਾ ਅਤੇ ਕੁਰਬਾ ਮਧੂ ਨੇ ਗੋਲਡ ਮੈਡਲ ਹਾਸਲ ਕਰਕੇ ਸੰਸਥਾ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਆਲ ਇੰਡੀਆ ਅੰਤਰ ਯੂਨੀਵਰਸਿਟੀ ਸੈਪਕਟਾਕਰਾ ਚੈਂਪੀਅਨਸ਼ਿਪ, ਜੋ ਕਿ ਅਸਾਮ ਯੂਨੀਵਰਸਿਟੀ ਸਿਲਚਰ ਵਿਖੇ ਹੋਈ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਇਨ੍ਹਾਂ ਖਿਡਾਰੀਆਂ ਨੇ ਪੰਜਾਬੀ ’ਵਰਸਿਟੀ ਪਟਿਆਲਾ ਵੱਲੋਂ ਭਾਗ ਲੈਂਦਿਆਂ ਹੋਇਆਂ ਸਿਲਵਰ ਮੈਡਲ ਹਾਸਲ ਕੀਤਾ। ਟੀਮ ਰੇਗੂ ਇਵੈਂਟ ਤੇ ਬਰਾਜ ਮੈਡਲ ਹਾਸਲ ਕੀਤਾ। ਰੇਗੂ ਅਤੇ ਕੁਆਡਰੈਂਟ ਇਵੈਂਟ ਦੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਪੂਜਾ, ਅਤੇ ਜੋਤੀ ਬੈਚਲਰ ਆਫ ਪਰਫੋਰਮਿੰਗ ਆਰਟ, ਤਨੂ ਬੀ.ਏ. ਭਾਗ ਦੂਜਾ, ਕੋਮਲ ਬੀ.ਏ. ਭਾਗ ਤੀਜਾ, ਅੰਜਲੀ ਬੀ.ਏ. ਭਾਗ ਪਹਿਲਾ, ਮਾਨਸੀ ਬੀ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਭਾਗ ਲੈਂਦੇ ਹੋਏ ਸੈਪਕਟਾਕਰਾ ਚੈਂਪੀਅਨਸ਼ਿਪ ਵਿੱਚ ਕਾਂਸੀ ਤਗਮਾ ਹਾਸਿਲ ਕੀਤਾ। ਲੜਕਿਆਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਸਾਡੇ ਹੀ ਸੰਸਥਾ ਦੇ ਖਿਡਾਰੀਆਂ ਧਰਮਿੰਦਰ ਅਤੇ ਗੁਲਸ਼ਨ ਨੇ ਜੋ ਕਿ ਡੇਅਰੀ ਸਾਇੰਸ ਦੇ ਵਿਦਿਆਰਥੀਆਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਟੀਮ ਤੇ ਖਿਡਾਰੀਆਂ ਨੇ ਕੋਚ ਗਗਨਦੀਪ ਸਿੰਘ ਗਿੰਨੀ ਦੀ ਅਗਵਾਈ ਹੇਠ ਇਹ ਪ੍ਰਾਪਤੀ ਹਾਸਲ ਕੀਤੀ ਹੈ।