ਜ਼ਿਲ੍ਹਾ ਰੁਜ਼ਗਾਰ ਬਿਊਰੋ ’ਚ ਪਲੇਸਮੈਂਟ ਕੈਂਪ ਭਲਕੇ
ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਦੇ
Publish Date: Mon, 05 Jan 2026 05:26 PM (IST)
Updated Date: Tue, 06 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 7 ਜਨਵਰੀ 2026 ਦਿਨ ਬੁੱਧਵਾਰ ਨੂੰ ''ਸੈਟਿਨ ਕਰੈਡਿਟ ਕੇਅਰ ਨੈਟਵਰਕ ਲਿਮਟਡ'' ਵੱਲੋਂ ਫੀਲਡ ਸਟਾਫ਼, ਕੁਆਲਿਟੀ ਅਫ਼ਸਰ ਤੇ ਪ੍ਰੋਜੈਕਟ 90 ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਹੈ, ਇਸ ’ਚ ਲੜਕੇ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਸੀਮਾ 18 ਤੋਂ 32 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇੱਛੁਕ ਪ੍ਰਾਰਥੀ ਆਪਣੇ ਅਸਲ ਸਰਟੀਫ਼ਿਕੇਟ ਦੀਆਂ ਫ਼ੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ) ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚਣ। ਉਨ੍ਹਾਂ ਕਿਹਾ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 15000/- ਤੋਂ 26000/- ਰੁਪਏ ਦੇ ਕਰੀਬ ਮਿਲਣਯੋਗ ਹੋਵੇਗੀ। ਇੰਟਰਵਿਊ ਦਾ ਸਮਾਂ ਸਵੇਰੇ 10:00 ਤੋਂ 01:30 ਵਜੇ ਤੱਕ ਰੱਖਿਆ ਗਿਆ ਹੈ।