ਗਾਰੰਟੀ ਪੂਰੀ ਹੋਣ ’ਤੇ ਲੋਕਾਂ ਨੇ ਵੰਡੀ ਮਠਿਆਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ
Publish Date: Tue, 10 Mar 2026 08:05 PM (IST)
Updated Date: Wed, 11 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਵਲੰਟੀਅਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਪੂਰ੍ਹੀ ਹੋਣ ਦੀ ਖੁਸ਼ੀ ‘ਚ ਅੱਜ ਪਿੰਡ ਗੋਬਿੰਦਪੁਰਾ ਦੇ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੱਡੂ ਵੰਡੇ ਅਤੇ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਪਿੰਡ ਦੇ ਸਰਪੰਚ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹੋਣਹਾਰ ਤੇ ਸਤਿਕਾਰਯੋਗ ਅਗਾਂਹ ਵਧੂ ਸੋਚ ਦੇ ਮਾਲਕ ਭਗਵੰਤ ਮਾਨ ਅਤੇ ਪੰਜਾਬ ਦੀ ਸਾਰੇ ਹੀ ਕੈਬਨਿਟ ਟੀਮ ਨੇ ਬਜਟ ’ਚ ਸਾਡੀਆਂ ਭੈਣਾਂ ਤੇ ਮਾਤਾਵਾਂ ਨੂੰ ਚੋਣਾਂ ਵਿਚ 1000 ਰੁਪਏ ਦੇਣ ਦੀ ਗਰੰਟੀ ਦਿੱਤੀ ਸੀ। ਇਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਇਹ ਗਰੰਟੀ ਪੂਰ੍ਹੀ ਕੀਤੀ। ਇਸ ਦੀ ਰਜਿਸਟਰੇਸ਼ਨ 13 ਅਪ੍ਰੈਲ 2026 ਤੋਂ ਬੂਥ ਪੱਧਰ ਤੇ ਸ਼ੁਰੂ ਹੋਵੇਗੀ ਅਤੇ ਇਹ ਰਾਸ਼ੀ ਉਨ੍ਹਾਂ ਦੇ ਬੈਂਕ ਰਾਹੀਂ ਸਿੱਧੇ ਖਾਤਿਆਂ ਵਿਚ ਪਹੁੰਚੇਗੀ। ਇਸ ਮੌਕੇ ਗੁਰਵਿੰਦਰ ਸਿੰਘ ਮੈਂਬਰ, ਮੈਂਬਰ ਕੁਲਦੀਪ ਸਿੰਘ, ਮੈਂਬਰ ਸੁਖਪਾਲ ਸਿੰਘ ਮਾਲੀ, ਕੇਵਲ ਪ੍ਰਧਾਨ , ਕਾਕੂ ਬਰੇਟਾ ਸ਼ਹਿਰੀ ਪ੍ਰਧਾਨ, ਜੀਵਨ ਸਿੰਘ, ਚਰਨਜੀਤ ਸਿੰਘ ਮੈਂਬਰ, ਵਕੀਲ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ, ਮਨਜੀਤ ਦੇਵੀ, ਸਰਬਜੀਤ ਕੌਰ, ਮਨਪ੍ਰੀਤ ਕੌਰ, ਮੈਂਬਰ ਸ਼ਿੰਦਰਪਾਲ ਕੌਰ, ਵਕੀਲ ਸਿੰਘ ਮੈਂਬਰ, ਐਕਸ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ, ਪ੍ਰਦੀਪ ਸਿੰਘ, ਜਰਨੈਲ ਸਿੰਘ ਮੈਂਬਰ, ਮਨਜੀਤ ਸਿੰਘ ਘੋਗਾ, ਬਲਵਿੰਦਰ ਸਿੰਘ ਫੌਜੀ, ਬਲਵੰਤ ਸਿੰਘ ਗਿਆਨੀ ਅਤੇ ਸਤਿਕਾਰਯੋਗ ਸਾਰੇ ਹੀ ਭੈਣ ਭਰਾਵਾਂ ਨੇ ਭਾਗ ਲਿਆ।