ਭਾਜਪਾ ਦੀ ਮੋਗਾ ਰੈਲੀ ’ਚ ਸਰਦੂਲਗੜ੍ਹ ਤੋਂ ਸ਼ਾਮਲ ਹੋਏ ਲੋਕ
ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ
Publish Date: Sun, 15 Mar 2026 06:25 PM (IST)
Updated Date: Mon, 16 Mar 2026 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ ਆਯੋਜਿਤ ਕੀਤੀ ਬਦਲਾਅ ਰੈਲੀ ਵਿੱਚ ਸਰਦੂਲਗੜ੍ਹ ਹਲਕੇ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿੱਚ ਜ਼ਿਲ੍ਹਾ ਮਾਨਸਾ ਭਾਜਪਾ ਪ੍ਰਧਾਨ ਗੋਮਾ ਰਾਮ ਕਰੰਡੀ ਦੀ ਅਗਵਾਈ ਹੇਠ 41 ਬੱਸਾਂ ਅਤੇ ਕਾਰਾਂ ਦਾ ਵੱਡਾ ਕਾਫ਼ਲਾ ਮੋਗਾ ਪਹੁੰਚਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਮਾ ਰਾਮ ਕਰੰਡੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿੱਚ ਆਯੋਜਿਤ ਕੀਤੀ ਗਈ ਵਿਸ਼ਾਲ ਬਦਲਾਅ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ। ਇਸ ਮੌਕੇ ਭਾਜਪਾ ਵੱਲੋਂ “ਆਓ ਰਲ ਮਿਲ ਕੇ ਬਦਲੀਏ ਪੰਜਾਬ” ਦੇ ਨਾਅਰੇ ਨਾਲ ਆਉਣ ਵਾਲੀਆਂ ਚੋਣਾਂ ਦਾ ਸੰਖਨਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਸਲ ਵਿਕਾਸ ਭਾਜਪਾ ਦੀ ਡਬਲ ਇੰਜਨ ਸਰਕਾਰ ਹੀ ਕਰ ਸਕਦੀ ਹੈ ਅਤੇ ਪਾਰਟੀ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਭਾਜਪਾ ਇਸ ਰੈਲੀ ਰਾਹੀਂ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਸਰਦੂਲਗੜ੍ਹ ਸਰਕਲ ਦੇ ਪ੍ਰਧਾਨ ਜਸਵਿੰਦਰ ਸੰਘਾ, ਫੱਤਾ ਸਰਕਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਕੋਟੜਾ, ਝੁਨੀਰ ਸਰਕਲ ਦੇ ਪ੍ਰਧਾਨ ਪਵਨ ਸ਼ਰਮਾ, ਰਾਏਪੁਰ ਸਰਕਲ ਦੇ ਪ੍ਰਧਾਨ ਹਰਦੀਪ ਸਿੰਘ, ਕਰੰਡੀ ਮੰਡਲ ਦੇ ਪ੍ਰਧਾਨ ਜੈਪਾਲ ਖੇਰਾ, ਹਲਕਾ ਸਰਦੂਲਗੜ੍ਹ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ, ਹਲਕਾ ਕਨਵੀਨਰ ਮਲੂਕ ਸਿੰਘ, ਵਾਈਸ ਪ੍ਰਧਾਨ ਰਾਮ ਚੰਦਰ ਕੜਵਾਸਰਾ ਸਮੇਤ ਵੱਖ-ਵੱਖ ਸਰਕਲਾਂ ਦੇ ਜਨਰਲ ਸਕੱਤਰ, ਵਾਈਸ ਪ੍ਰਧਾਨ, ਬੂਥ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। ਗੋਮਾ ਰਾਮ ਕਰੰਡੀ ਨੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਸਾਰੇ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ।