ਸੜਕ ’ਤੇ ਪਏ ਟੋਇਆਂ ਕਾਰਨ ਲੋਕ ਹੋ ਰਹੇ ਪਰੇਸ਼ਾਨ
ਬਰੇਟਾ ਤੋਂ ਪਿੰਡ ਕੁਲਰੀਆਂ ਨੂੰ ਜਾਣ ਵਾਲੀ
Publish Date: Tue, 20 Jan 2026 07:21 PM (IST)
Updated Date: Wed, 21 Jan 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੀ ਬਰੇਟਾ ਤੋਂ ਪਿੰਡ ਕੁਲਰੀਆਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਸੜਕ ’ਤੇ ਵੱਖ ਵੱਡੇ ਖੱਡੇ ਪਏ ਹੋਏ ਹਨ ਤੇ ਇਸ ਦੀ ਹਾਲਤ ਖਰਾਬ ਹੈ। ਇਸ ਕਾਰਨ ਨਿਕਲਣ ਵਾਲੇ ਚਾਲਕ ਤੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸੜਕ ਰਾਹੀਂ ਹਰਿਆਣਾ ਦੇ ਸ਼ਹਿਰ ਰਤੀਆ, ਹਿਸਾਰ ਵੱਲ ਵੱਡੀ ਗਿਣਤੀ ਵਿਚ ਆਉਂਦੇ ਜਾਂਦੇ ਹਨ ਤੇ ਬੱਸਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਉਥੇ ਹੀ ਇਸ ਸੜਕ ’ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਟੁੱਟੀ ਹੋਣ ਕਾਰਨ ਕਈ ਵਾਰ ਸੜਕੀ ਹਾਦਸੇ ਵੀ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ। ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ।