ਅਧੂਰੀਆਂ ਤੇ ਕੱਚੀਆਂ ਸੜਕਾਂ ਤੋਂ ਲੋਕ ਪਰੇਸ਼ਾਨ
ਪੰਜਾਬ ਦੀ ਆਮ ਸਰਕਾਰ ਵੱਲੋਂ ਜਿੱਥੇ ਵਿਕਾਸ
Publish Date: Wed, 25 Mar 2026 07:39 PM (IST)
Updated Date: Thu, 26 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਦੀ ਆਪ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਮਾਨਸਾ ਸ਼ਹਿਰ ਵਿੱਚ ਕੁਝ ਅਜਿਹੀਆਂ ਗਲੀਆਂ ਹਨ, ਜਿੱਥੇ ਗਲੀਆਂ ਕੱਚੀਆਂ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਦੂਜਾ ਇਨ੍ਹਾਂ ਗਲੀਆਂ ਵਿਚ ਸੀਵਰੇਜ ਨਹੀਂ ਪਾਇਆ ਗਿਆ। ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਦਾ ਕੰਮ ਸ਼ੁਰੂ ਕਰਨ ਲਈ ਨਗਰ ਕੌਂਸਲ ਮਾਨਸਾ ਅਤੇ ਮੌਜੂਦਾ ਵਿਧਾਇਕ ਵੱਲੋਂ ਟੱਕ ਲਗਾ ਕੇ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਊਨ੍ਹਾਂ ਵਿੱਚੋਂ ਬਹੁਤੀਆਂ ਸੜਕਾਂ ਦਾ ਕੰਮ ਵਿਚਕਾਰ ਹੀ ਲਮਕਿਆ ਪਿਆ ਹੈ। ਖਾਸ ਤੌਰ ਤੇ ਕਚਹਿਰੀ ਰੋਡ, ਠੂਠਿਆਂਵਾਲੀ ਰੋਡ, ਮਾਨਸਾ ਖੁਰਦ ਰੋਡ ਤੋਂ ਇਲਾਵਾ ਕੁਝ ਵਾਰਡਾਂ ਵਿੱਚ ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਤਾਂ ਕਰ ਦਿੱਤੇ ਗਏ ਪ੍ਰੰਤੂ ਕੰਮ ਸ਼ੁਰੂ ਹੀ ਨਹੀਂ ਕਰਵਾਇਆ ਗਿਆ। ਖਾਲਸਾ ਸਕੂਲ, ਗਾਂਧੀ ਸਕੂਲ, ਪਟਿਆਲਾ ਬੈਂਕ ਜੋ ਕਿ ਹੁਣ ਐਸਬੀਆਈ ਬੈਂਕ ਹੈ ਸਮਸ਼ਾਨਘਾਟ ਦੇ ਨੇੜੇ, ਕਚਹਿਰੀ ਰੋਡ ਆਦਿ ਕਈ ਥਾਵਾਂ ਹਨ ਜਿੱਥੇ ਸ਼ਹਿਰੀਆਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਕੂੜੇ ਦੇ ਢੇਰਾਂ ਵਿੱਚ ਖੜ੍ਹੇ ਅਵਾਰਾ ਪਸ਼ੂਆਂ ਕੋਲੋਂ ਲੰਘਣਾ ਪੈਂਦਾ ਹੈ। ਕਈ ਵਾਰ ਅਵਾਰਾ ਪਸ਼ੂ ਨਿੱਕੇ ਨਿੱਕੇ ਬੱਚਿਆਂ ਦਾ ਨੁਕਸਾਨ ਕਰ ਦਿੰਦੇ ਹਨ। ਇਥੇ ਇਹ ਵੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਖੋਖਰ ਰੋਡ ਤੇ ਲੱਖਾਂ ਰੁਪਏ ਖਰਚ ਕੇ ਕੂੜਾ ਚੱਕਣ ਦਾ ਵਿਖਾਵਾ ਕੀਤਾ ਜਾ ਰਿਹਾ ਹੈ, ਜਦਕਿ ਸ਼ਹਿਰ ਦਾ ਕੂੜਾ ਠੇਕੇਦਾਰਾਂ ਵੱਲੋਂ ਸਰਕਲ 2 ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਰੋਸ ਪ੍ਰਗਟ ਕਰਦਿਆਂ ਨਗਰ ਕੌਸਲ ਮਾਨਸਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਵਾਲ ਉਠਾਇਆ ਕਿ ਜੇਕਰ ਖੋਖਰ ਰੋਡ ਤੇ ਦੁਆਰਾ ਹੀ ਕੂੜੇ ਦੇ ਪਹਾੜ ਬਣਾਉਣੇ ਸੀ ਫ਼ਿਰ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਸੀ। ਉਕਤ ਕੌਂਸਲਰ ਨੇ ਅਧੂਰੀਆਂ ਸੜਕਾਂ ਦਾ ਕੰਮ ਚਾਲੂ ਕਰਨ ਅਤੇ ਕੱਚੀਆਂ ਸੜਕਾਂ ਨੂੰ ਵੀ ਬਣਾਉਣ ਦੀ ਮੰਗ ਕੀਤੀ ਗਈ ਹੈ।