- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਥਾਨਕ

-28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਕਾਂਗਰਸ ਦੀ ਰੈਲੀ ਲਈ ਲਾਈ ਵਰਕਰਾਂ ਦੀ ਡਿਊਟੀ
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਥਾਨਕ ਇਕਾਈ ਵੱਲੋਂ ਸ਼੍ਰੀ ਹਨੂੰਮਾਨ ਮੰਦਿਰ ਭੀਖੀ ਵਿਖੇ ਪਾਰਟੀ ਦੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੇ ਸਨਮਾਨ ‘ਚ ਰੱਖੇ ਸਮਾਰੋਹ ਦੌਰਾਨ ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਹਿਦ ਕੀਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਧੜੇਬੰਦੀ ਤੋਂ ਉੱਪਰ ਉੱਠ ਇੱਕਜੁੱਟਤਾ ਨਾਲ ਕਾਰਜ ਕਰਨ ਤਾਂ ਜੋ ਹਿੰਦੁਸਤਾਨ ਵਿੱਚ ਫ਼ਿਰਕੂ ਅਤੇ ਸੰਪਰਦਾਇਕਤਾ ਫ਼ੈਲਾ ਰਹੀ ਭਾਜਪਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਕਾਂਗਰਸੀ ਵਰਕਰ ਦੀ ਆਤਮਾ ਵਿਚ ਭਾਰਤ ਵਸਿਆ ਹੋਇਆ ਹੈ। ਦੇਸ਼ ਵਿਭਿੰਨਤਾਪੂਰਨ ਹੋਣ ਦੇ ਬਾਵਜੂਦ ਪੂਰਨ ਇੱਕਜੁੱਟ ਅਤੇ ਭਾਈਚਾਰਕ ਸਦਭਾਵਨਾ ਵਾਲਾ ਹੈ ਪ੍ਰੰਤੁੂ ਭਾਜਪਾ ਪਿਛਲੇ 20 ਸਾਲਾਂ ਤੋਂ ਲਗਾਤਾਰ ਦੇਸ਼ ਨੂੰ ਸਮਾਜ, ਕੌਮ, ਜਾਤੀ ਤੇ ਇਲਾਕਾਵਾਦ ਵਿੱਚ ਵੰਡਣ ‘ਤੇ ਤੁਲੀ ਹੋਈ ਹੈ। ਇਸ ਨਾਲ ਕੌਮਾਂਤਰੀ ਪੱਧਰ ‘ਤੇ ਦੇਸ਼ ਦੇ ਸਨਮਾਨ ਨੂੰ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਆਤਮਾ ਰਾਹੁਲ ਗਾਂਧੀ ਦੇਸ਼ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲਿਜਾਣ ਦੇ ਨਾਲ ਨਾਲ ਭਾਈਚਾਰਕ ਸਦਭਾਵਨਾ ਪੈਦਾ ਕਰਨ ਲਈ ਜੀਅ ਤੋੜ ਯਤਨ ਕਰ ਰਹੇ ਹਨ। ਸੰਗਰਾਮ ਵਿਚ ਹਰ ਕਾਂਗਰਸੀ ਨੂੰ ਆਪਣੀ ਅਹੁਤੀ ਦੇਣੀ ਬਣਦੀ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਕਾਂਗਰਸੀ ਵਰਕਰਾਂ ਵਿੱਚ ਕਿਸੇ ਵੀ ਧੜੇਬੰਦੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਹੇਠ ਇੱਕਜੁੱਟ ਹਨ ਅਤੇ ਸੂਬੇ ਵਿਚੋਂ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਲਈ ਤਤਪਰਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਹਰ ਵਰਕਰ ਦਾ ਬਣਦਾ ਮਾਣ ਸਨਮਾਨ ਹੈ ਅਤੇ ਇਸ ਨੂੰ ਨਿਰੰਤਰ ਬਹਾਲ ਰੱਖਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ 28 ਫ਼ਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਵਰਕਰਾਂ ਦੀ ਡਿਊਟੀਆਂ ਵੀ ਲਗਾਈਆਂ। ਅੱਜ ਦੇ ਸਮਾਗਮ ਵਿੱਚ ਕਾਂਗਰਸੀ ਵਰਕਰਾਂ ਤੋਂ ਇਲਾਵਾ ਨਗਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸਿੰਗਲਾ ਨੂੰ ਲੋਈਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਸਾਬਕਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਚਮਕੌਰ ਸਿੰਘ ਸਿੱਧੂ ਮੂਸੇਵਾਲਾ, ਕਿਸਾਨ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਬਲਜੀਤ ਰਿਸ਼ੀ ਖੀਵਾ, ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਵਿਨੋਦ ਸਿੰਗਲਾ, ਲਾਜਪਤ ਰਾਏ ਸ਼ਰਮਾ, ਰਜਨੀਸ਼ ਸ਼ਰਮਾ, ਚਰਨਜੀਤ ਸਿੰਘ ਭੱਠਲ ਐਡਵੋਕੇਟ ਮਨੌਜ ਸਿੰਗਲਾ ਰੌਕੀ, ਸੰਦੀਪ ਮਹਿਤਾ, ਬੀਰਇੰਦਰ ਸਿੰਘ ਧਾਲੀਵਾਲ, ਇੰਦਰਜੀਤ ਰਿਖੀ, ਧੰਨਾ ਸਿੰਘ ਸਮਾਉਂ, ਜਸਵੰਤ ਸਿੰਘ ਮੱਤੀ, ਡਾ. ਸੁਲਤਾਨ ਸ਼ਾਹ, ਧਰਮਵੀਰ ਮਿੰਟਾ, ਮੱਖਣ ਹਾਜੀ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਹਰਬੰਸ ਬਾਂਸਲ, ਰਜਿੰਦਰ ਮਿੱਠੂ ਠੇਕੇਦਾਰ, ਨਰਿੰਦਰ ਜਿੰਦਲ ਡੀਸੀ, ਜਸਵੰਤ ਸ਼ਰਮਾ, ਵਿਕਾਸ ਸ਼ਰਮਾ ਵਿੱਕੀ, ਬਲਵੰਤ ਗੁਗਨੀ, ਸਾਬਕਾ ਕੌਂਸਲਰ ਇੰਦਰਜੀਤ ਸਿੰਘ, ਸੁਖਦੇਵ ਮਹੰਤ ਵੀ ਹਾਜ਼ਰ ਸਨ।