ਪਰਸ਼ੂਰਾਮ ਜੈਅੰਤੀ ਮਨਾਈ
ਪਰਸ਼ੂਰਾਮ ਮੰਦਰ ਵਿੱਚ ਪਰਸ਼ੂਰਾਮ
Publish Date: Sun, 19 Apr 2026 08:01 PM (IST)
Updated Date: Mon, 20 Apr 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਜਾਗਰਣ : ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵੱਲੋਂ ਪਰਸ਼ੂਰਾਮ ਜੈਅੰਤੀ ਪਰਸ਼ੂਰਾਮ ਮਹਿਲਾ ਸੰਕੀਰਤਨ ਮੰਡਲ ਵੱਲੋਂ ਮਨਾਈ ਗਈ। ਇਸ ਦੌਰਾਨ ਪਰਸ਼ੂਰਾਮ ਮਹਿਲਾ ਸੰਕੀਰਤਨ ਮੰਡਲ ਦੀਆਂ ਔਰਤਾਂ ਵੱਲੋਂ ਪਰਸ਼ੂਰਾਮ ਜੈਯੰਤੀ ਸਬੰਧੀ ਸੁੰਦਰ ਭਜਨ ਗਾਏ ਗਏ ਅਤੇ ਨਤਮਸਤਕ ਹੋਏ। ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਦੇ ਮੈਂਬਰ ਅਤੇ ਭਾਜਪਾ ਆਗੂ ਪੂਨਮ ਸ਼ਰਮਾ ਨੇ ਦੱਸਿਆ ਕਿ ਪਰਸ਼ੂਰਾਮ ਜੈਯੰਤੀ ਸੰਕੀਰਤਨ ਮੰਡਲ ਵੱਲੋਂ ਪਰਸ਼ੂਰਾਮ ਮੰਦਰ ਵਿੱਚ ਅੱਜ ਮਨਾਈ ਗਈ ਅਤੇ ਉਨ੍ਹਾਂ ਵੱਲੋਂ ਦਿੱਤੀ ਸਿੱਖਿਆ ’ਤੇ ਸਾਨੂੰ ਚੱਲਣ ਦੀ ਲੋੜ ਹੈ।