ਪ੍ਰੀਖਿਆ ਤਿਆਰੀ ਲਈ ਕਰਵਾਈ ਮਾਪੇ-ਅਧਿਆਪਕ ਮਿਲਣੀ
ਸ਼ਹਿਰ ਦੇ ਪ੍ਰਸਿੱਧ ਵਿਦਿਆਲਯ ਸ਼੍ਰੀ ਤਾਰਾ ਚੰਦ
Publish Date: Sun, 15 Feb 2026 07:38 PM (IST)
Updated Date: Mon, 16 Feb 2026 04:13 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸ਼ਹਿਰ ਦੇ ਪ੍ਰਸਿੱਧ ਵਿਦਿਆਲਯ ਸ਼੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿੱਚ ਮਾਤਾ-ਪਿਤਾ ਅਧਿਆਪਕ ਮਿਲਣੀ (ਪੀਟੀਐਮ) ਆਯੋਜਿਤ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਾਰੇ ਅਧਿਆਪਕ ਮੌਜੂਦ ਰਹੇ। ਇਸ ਮੀਟਿੰਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਪ੍ਰੀਖਿਆ ਤਿਆਰੀ ਬਾਰੇ ਮਾਤਾ-ਪਿਤਾ ਨਾਲ ਵਿਚਾਰ-ਵਟਾਂਦਰਾ ਕਰਨਾ ਸੀ। ਅਧਿਆਪਕਾਂ ਵੱਲੋਂ ਬੱਚਿਆਂ ਦੀ ਪੜ੍ਹਾਈ, ਰੀਵਿਜ਼ਨ ਯੋਜਨਾ, ਮਾਡਲ ਪੇਪਰਾਂ ਅਤੇ ਅਨੁਸ਼ਾਸਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਤਾ-ਪਿਤਾ ਨੂੰ ਬੱਚਿਆਂ ਨੂੰ ਘਰ ਵਿੱਚ ਪੜ੍ਹਾਈ ਲਈ ਉਚਿਤ ਮਾਹੌਲ ਪ੍ਰਦਾਨ ਕਰਨ ਅਤੇ ਸਮੇਂ ਦੀ ਸਹੀ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਪ੍ਰਬੰਧਨ ਵੱਲੋਂ ਵਿਦਿਆਰਥੀਆਂ ਦੀ ਵਧੀਆ ਪ੍ਰਦਰਸ਼ਨ ਲਈ ਸਾਂਝੇ ਯਤਨਾਂ ਤੇ ਜ਼ੋਰ ਦਿੱਤਾ ਗਿਆ। ਮਾਤਾ-ਪਿਤਾ ਨੇ ਵੀ ਸਕੂਲ ਦੇ ਉਪਰਾਲਿਆਂ ਦੀ ਸਰਾਹਨਾ ਕੀਤੀ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਤਰ੍ਹਾਂ ਇਹ ਮਾਤਾ-ਪਿਤਾ ਅਧਿਆਪਕ ਮਿਲਣੀ ਸਫਲਤਾਪੂਰਵਕ ਸੰਪੰਨ ਹੋਈ।