ਸਿੱਖਿਆ ਕ੍ਰਾਂਤੀ ਨੂੰ ਮਜ਼ਬੂਤ ਕਰਨ ਲਈ ਕਰਵਾਈ ਵਰਕਸ਼ਾਪ
ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ
Publish Date: Sat, 07 Feb 2026 07:41 PM (IST)
Updated Date: Sun, 08 Feb 2026 04:11 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ ਪੀਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮਾਨਸਾ) ਵਿਖੇ ਮਾਪੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਦਰਮਿਆਨ ਵਰਿੰਦਰ ਸੋਨੀ ਚੇਅਰਮੈਨ, ਮਾਰਕੀਟ ਕਮੇਟੀ ਭੀਖੀ ਮੁੱਖ ਮਹਿਮਾਨ ਤੌਰ ‘ਤੇ ਪਹੁੰਚੇ। ਵਰਕਸ਼ਾਪ ਦੌਰਾਨ ਵਿਸ਼ੇਸ ਪ੍ਰਾਪਤੀਆਂ ਕਰਨ ਵਾਲੀਆਂ ਲੜਕੀਆਂ ਜਿਨ੍ਹਾਂ ਵਿੱਚ ਸਿਮਰਨ ਕੌਰ ਪੁੱਤਰੀ ਗੁਰਪਿਆਰ ਸਿੰਘ ਨੇ 10ਵੀਂ ਪ੍ਰੀਖਿਆ ਮਾਰਚ 2025 ਤਹਿਤ, 95.69 ਫ਼ੀਸਦੀ ਅਤੇ ਬੇਅੰਤ ਕੌਰ ਪੁੱਤਰੀ ਸਤਿਗੁਰ ਸਿੰਘ ਨੇ 93.69 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਡਾ. ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ ਤਹਿਤ 36000/- ਰੁਪਏ ਪ੍ਰਾਪਤ ਕਰਕੇ ਆਪਣਾ ਨਾਮ ਦਰਜ ਕਰਵਾਉਣ ਉਪਰੰਤ ਅਤੇ ਜਸਪ੍ਰੀਤ ਕੌਰ ਪੁੱਤਰੀ ਸੁਖਦੀਪ ਸਿੰਘ, ਜੋ ਕਿ ਨੈਸ਼ਨਲ ਜੂਡੋ ( ਜੋ ਕਿ ਦਿੱਲੀ ਤੋਂ ਖੇਡ ਆਈ ਹੈ), ਖੁਸ਼ਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਜੋ ਕਿ ਸਟੇਟ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹੁਣ ਨੈਸ਼ਨਲ ਪੱਧਰ ਤੇ ਹੈਦਰਾਬਾਦ ਵਿਖੇ ਹਿੱਸਾ ਲਵੇਗੀ। ਇਨ੍ਹਾਂ ਸਮੂਹ ਲੜਕੀਆਂ ਨੂੰ ਪੀ.ਐਮ.ਸ੍ਰੀ ਸ.ਕੰ.ਸ.ਸ.ਸ. ਭੀਖੀ ਵਿਖੇ ਮੁੱਖ ਮਹਿਮਾਨ ਵਰਿੰਦਰ ਸੋਨੀ ਚੇਅਰਮੈਨ , ਮਾਰਕੀਟ ਕਮੇਟੀ ਭੀਖੀ ਵੱਲੋਂ ਮਾਪੇ ਵਰਕਸ਼ਾਪ ਦੌਰਾਨ ਆਪਣੇ ਵੱਡਮੁੱਲੇ ਵਿਚਾਰ ਰੱਖਦਿਆਂ ਸਨਮਾਨ ਕੀਤਾ ਗਿਆ। ਇਸ ਸਮੇਂ ਦੌਰਾਨ ਰਘਵਿੰਦਰ ਸਿੰਘ ਸਕੂਲ ਮੁਖੀ, ਛਿੰਦਾ ਸਿੰਘ ਚੇਅਰਮੈਨ ਐਸ.ਐਮ.ਸੀ. ਸਕੰਸਸਸ: ਭੀਖੀ, ਇੰਦਰਜੀਤ ਸਿੰਘ ਵਾਈਸ ਚੇਅਰਮੈਨ ਐਸ.ਐਮ.ਸੀ., ਨਗਰ ਪੰਚਾਇਤ ਮੀਤ ਪ੍ਰਧਾਨ ਪਰਮਿੰਦਰ ਸਿੰਘ, ਰਾਮ ਸਿੰਘ ਐਮ.ਸੀ. ਕੁਲਵੰਤ ਸਿੰਘ ਐਮ.ਸੀ. ਨਗਰ ਪੰਚਾਇਤ ਭੀਖੀ, ਸਿਕੰਦਰ ਸਿੰਘ ਬਲਾਕ ਪ੍ਰਧਾਨ, ਬਾਸਕਟਬਾਲ ਕੋਚ ਨਰੇਸ਼ ਕੁਮਾਰ ਚਪਟਾ, ਅਮਨਦੀਪ ਅਮਨ, ਦਰਸ਼ਨ ਸਿੰਘ, ਸਮੂਹ ਸਕੂਲ ਸਟਾਫ ਅਤੇ ਸਮੂਹ ਮਨੇਜ਼ਮੈਟ ਕਮੇਟੀ ਭੀਖੀ ਹਾਜ਼ਰ ਸਨ।