ਪਰਮਜੀਤ ਕੌਰ ਤੇ ਪ੍ਰਭਦੀਪ ਸਿੰਘ ਬਣੇ ਸਰਬੋਤਮ ਐਥਲੀਟ
ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ
Publish Date: Sun, 08 Mar 2026 07:14 PM (IST)
Updated Date: Mon, 09 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀ 56ਵੀਂ ਸਾਲਾਨਾ ਐਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ। ਮੁੱਖ ਮਹਿਮਾਨ ਡਾ. ਜਯੋਤਸਨਾ ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਅਜਿਹਾ ਜ਼ਰੀਆਂ ਹਨ, ਜਿਸ ਨਾਲ ਆਪਸੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ। ਲੜਕੀਆਂ ਦੇ ਖੇਡ ਮੁਕਾਬਲਿਆਂ ’ਚੋਂ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਪਰਮਜੀਤ ਕੌਰ ਅਤੇ ਲੜਕਿਆਂ ’ਚੋਂ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਪ੍ਰਭਦੀਪ ਸਿੰਘ ਸਰਬੋਤਮ ਐਥਲੀਟ ਚੁਣੇ ਗਏ। ਲੜਕੀਆਂ ਦੇ 100 ਮੀਟਰ ਦੌੜ ਮੁਕਾਬਲਿਆਂ ’ਚੋਂ ਪਰਮਜੀਤ ਕੌਰ, ਮਨਦੀਪ ਕੌਰ ਅਤੇ ਕਿਰਨਵੀਰ ਕੌਰ, 200 ਮੀਟਰ ’ਚੋਂ ਪਰਮਜੀਤ ਕੌਰ, ਜਸ਼ਨਦੀਪ ਕੌਰ ਅਤੇ ਸਵਰਨਜੀਤ ਕੌਰ, 400 ਮੀਟਰ ’ਚੋਂ ਪਰਮਜੀਤ ਕੌਰ, ਕਿਰਨਵੀਰ ਕੌਰ ਅਤੇ ਮਨਪ੍ਰੀਤ ਕੌਰ, ਉੱਚੀ ਛਾਲ ’ਚੋਂ ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਬੰਦਨਾ, ਲੰਬੀ ਛਾਲ ’ਚੋਂ ਅਮਨਦੀਪ ਕੌਰ, ਪਰਮਜੀਤ ਕੌਰ ਅਤੇ ਕਿਰਨਪਾਲ ਕੌਰ, ਗੋਲਾ ਸੁੱਟਣ ’ਚੋਂ ਅਮਨਪ੍ਰੀਤ ਕੌਰ, ਅਰਵਿੰਦਰ ਕੌਰ ਅਤੇ ਵੀਰਪਾਲ ਕੌਰ, ਡਿਸਕਸ ਥਰੋਅ ’ਚੋਂ ਅਮਨਪ੍ਰੀਤ ਕੌਰ, ਰਮਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਮੱਲਿ੍ਹਆ। ਇਸੇ ਤਰ੍ਹਾਂ ਲੜਕਿਆਂ ਦੇ 100 ਮੀਟਰ ਦੌੜ ਮੁਕਾਬਲਿਆਂ ’ਚੋਂ ਪ੍ਰਭਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ, 200 ਮੀਟਰ ’ਚੋਂ ਪ੍ਰਭਦੀਪ ਸਿੰਘ, ਸ਼ਗਨਪ੍ਰੀਤ ਸਿੰਘ ਅਤੇ ਰਕੇਸ਼ ਸ਼ਰਮਾ, 400 ਮੀਟਰ ’ਚੋਂ ਲਖਵਿੰਦਰ ਸਿੰਘ, ਗਗਨਦੀਪ ਸਿੰਘ ਅਤੇ ਪ੍ਰਿਤਪਾਲ ਸਿੰਘ, 800 ਮੀਟਰ ’ਚੋਂ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਹਰਸ਼ਵੀਰ ਸਿੰਘ, ਡਿਸਕਸ ਥਰੋਅ ’ਚੋਂ ਜ਼ੋਰਾਵਰ ਸਿੰਘ, ਗੁਰਦੀਪ ਸਿੰਘ ਅਤੇ ਪ੍ਰਿੰਸ ਕੁਮਾਰ, ਲੰਬੀ ਛਾਲ ’ਚੋਂ ਲਵਪ੍ਰੀਤ ਸਿੰਘ, ਧਰਮ ਸਿੰਘ ਅਤੇ ਤੁਸ਼ਾਰ ਕੁਮਾਰ, ਉੱਚੀ ਛਾਲ ’ਚੋਂ ਧਰਮ ਸਿੰਘ, ਪ੍ਰਭਦੀਪ ਸਿੰਘ ਅਤੇ ਤੁਸ਼ਾਰ ਕੁਮਾਰ, ਗੋਲਾ ਸੁੱਟਣ ’ਚੋਂ ਜ਼ੋਰਾਵਰ ਸਿੰਘ, ਗੂਰਾ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿ ਕੇ ਬਾਜ਼ੀ ਮਾਰੀ। ਮੰਚ ਸੰਚਾਲਨ ਡਾ. ਰਾਵਿੰਦਰ ਸਿੰਘ, ਪ੍ਰੋ. ਕੁਲਦੀਪ ਸਿੰਘ ਅਤੇ ਡਾ. ਜਸਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਇਆ। ਐਥਲੈਟਿਕ ਮੀਟ ਨੂੰ ਨੇਪਰੇ ਚਾੜ੍ਹਨ ’ਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਕਰਨ ਸਿੰਘ ਅਤੇ ਡਾ. ਕੁਲਦੀਪ ਸਿੰਘ ਢਿੱਲੋਂ ਤੋਂ ਇਲਾਵਾ ਸਮੁੱਚੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਡਾ. ਸੀਮਾ ਜਿੰਦਲ, ਡਾ. ਅਵਿਨਾਸ਼ ਕੁਮਾਰ, ਪ੍ਰੋ. ਅੰਬੇਸ਼ ਭਾਰਦਵਾਜ, ਡਾ. ਹਰਵਿੰਦਰ ਕੌਰ, ਡਾ. ਅਮਨਦੀਪ ਸਿੰਘ, ਡਾ. ਅਜਮੀਤ ਕੌਰ, ਪ੍ਰੋ. ਜੋਤੀ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਬਲਜੀਤ ਸਿੰਘ, ਡਾ. ਹਿਮਾਂਸ਼ੂ ਸਿੰਗਲਾ, ਡਾ. ਸ਼ੈਰੀ, ਡਾ. ਆਸ਼ੂ ਗਰਗ, ਪ੍ਰੋ. ਸੰਯੋਗ ਸੇਠੀ, ਡਾ. ਪ੍ਰਤਿਭਾ ਜਿੰਦਲ, ਪ੍ਰੋ. ਹਰਸ਼ ਕੁਮਾਰ, ਡਾ. ਸਿੰਪਲ ਬਾਂਸਲ, ਪ੍ਰੋ. ਪਰਮਜੀਤ ਕੌਰ, ਡਾ. ਤਨਵੀਰ ਸਿੰਘ, ਪ੍ਰੋ. ਲੋਕੇਸ਼ ਕੁਮਾਰ, ਪ੍ਰੋ. ਵਿਕੇਸ਼ ਕੁਮਾਰ,ਡਾ ਸੋਨਮ ਚਾਵਲਾ, ਪ੍ਰੋ. ਪ੍ਰਭਾ ਦੇਵੀ, ਪ੍ਰੋ. ਗਗਨਦੀਪ ਕੁਮਾਰ ਆਦਿ ਹਾਜ਼ਰ ਸਨ।