ਉਦਯੋਗਪਤੀਆਂ ਲਈ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ
ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ ਦੇ
Publish Date: Fri, 06 Feb 2026 07:14 PM (IST)
Updated Date: Sat, 07 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ ਦੇ ਦਫ਼ਤਰ ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਦੀ ਰਹਿਨੁਮਾਈ ਹੇਠ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ), ਪੰਜਾਬ ਦੁਆਰਾ ਰੈਂਪ ਸਕੀਮ ਅਧੀਨ ਉਦਯੋਗਪਤੀਆਂ ਲਈ ਇਕ ਦਿਨਾ ਸਿਖਲਾਈ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦਾ ਉਦੇਸ਼, ਉਦਯੋਗਾਂ ਦੀ ਸਮਰੱਥਾ ਨੂੰ ਵਧਾਉਣਾ ਤੇ ਮਜ਼ਬੂਤ ਕਰਨਾ ਸੀ। ਇਸ ਉਦੇਸ਼ ਨੂੰ ਪੂਰ੍ਹਾ ਕਰਨ ਲਈ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ “ਰੈਂਪ ਸਕੀਮ ਬਾਰੇ ਜਾਣ ਪਛਾਣ”, “ਉਤਪਾਦਾਂ ਦੀ ਮਾਰਕੀਟ ਤੇ ਬਰੈਂਡਿੰਗ”, “ਲੀਡਰਸ਼ਿਪ ਦੇ ਗੁਣ” ਅਤੇ “ਉਦਯੋਗਾਂ ਲਈ ਰਾਜ ਜਾਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ” ਬਾਰੇ ਢਾਂਚਾਗਤ ਸੈਸ਼ਨਾਂ ਨਾਲ ਸਿਖਲਾਈ ਦਿੱਤੀ ਗਈ। ਡਾ. ਸੰਜੀਵ ਚੱਢਾ, ਪ੍ਰੋਫੈਸਰ ਅਤੇ ਮੁਖੀ (ਮੈਗਸੀਪਾ) ਨੇ ਜ਼ਿਲ੍ਹਾ ਮਾਨਸਾ ਦੇ ਉਦਯੋਗਪਤੀਆਂ ਦਾ ਮਾਰਗ ਦਰਸ਼ਨ ਕਰਦਿਆਂ ਦੱਸਿਆ ਕਿ ਕਪੈਸਟੀ ਬਿਲਡਿੰਗ ਨੂੰ ਕਿਸ ਤਰ੍ਹਾ ਬਿਹਤਰ ਕੀਤਾ ਜਾ ਸਕਦਾ ਹੈ। ਉਨ੍ਹਾਂ ਉਦਯੋਗਾਂ ਲਈ ਡਿਜ਼ੀਟਲ ਮਾਰਕੀਟਿੰਗ, ਡਿਜੀਟਲ ਸਾਧਨ, ਏਆਈ ਤੇ ਆਨਲਾਈਨ ਪਲੇਟਫ਼ਾਰਮਜ਼ ਨੂੰ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾ ਦੱਸਿਆ ਕਿ ਇਹ ਗ੍ਰਾਹਕਾਂ ਤਕ ਪਹੁੰਚ ਤੇ ਬਿਹਤਰ ਕਾਰੋਬਾਰ ਪ੍ਰਬੰਧਨ ਲਈ ਜ਼ਰੂਰੀ ਹੈ। ਇਸ ਮੌਕੇ ਉਦਯੋਗ ਐਸੋਸੀਏਸ਼ਨਾ ਦੇ ਪ੍ਰਧਾਨ ਦਰਸ਼ਨ ਸਿੰਘ (ਸਮਾਲ ਸਕੇਲ ਇੰਡਸਟਰੀ), ਮੁਕਲ ਸਿੰਗਲ (ਫ਼ਰਨੀਚਰ ਐਸੋਸੀਏਸ਼ਨ), ਵਿਜੈ ਗਰਗ, (ਪ੍ਰਧਾਨ ਕਾਟਨ ਐਸੋਸੀਏਸ਼ਨ), ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਅਮਰਜੀਤ ਸਿੰਘ ਵਾਲੀਆ, ਪਰਮਿੰਦਰ ਸਿੰਘ (ਫੰਕਸ਼ਨਲ ਮੈਨੇਜਰ), ਰਾਹੁਲ ਗਰਗ ਤੇ ਧਰਮਿੰਦਰ ਸਿੰਘ ਮੌਜੂਦ ਸਨ।