ਸਵ. ਲਾਲਾ ਬਿਲਾਸ਼ ਚੰਦ ਦੀ ਬਰਸੀ ’ਤੇ ਲਵਾਈ ਸਵਾਮਣੀ
ਸਵਰਗਵਾਸੀ ਲਾਲਾ ਸ਼੍ਰੀ ਬਿਲਾਸ਼ ਚੰਦ ਬਾਜੇ ਵਾਲੇ
Publish Date: Mon, 09 Feb 2026 07:10 PM (IST)
Updated Date: Tue, 10 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਵ. ਲਾਲਾ ਸ਼੍ਰੀ ਬਿਲਾਸ਼ ਚੰਦ ਬਾਜੇ ਵਾਲੇ ਦੀ ਤੀਜੀ ਬਰਸੀ ’ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਾਬਾ ਨਾਨਕ ਗਊਸ਼ਾਲਾ ਵਿਖੇ ਜਾ ਉਨ੍ਹਾਂ ਦੀ ਯਾਦ ’ਚ ਸਵਾਮਣੀ ਲਗਵਾਈ ਅਤੇ ਗਊਆਂ ਨੂੰ ਹਰਾ ਚਾਰਾ ਪਵਾਇਆ। ਉਨ੍ਹਾਂ ਦੇ ਪੁੱਤਰ ਤੇ ਸਮਾਜ-ਸੇਵੀ ਨਰੇਸ਼ ਕੁਮਾਰ ਬਿਰਲਾ ਨੇ ਲਾਲਾ ਜੀ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬਾਬੂ ਜੀ ਮਿਲਣ ਸਾਰ ਸਨ ਅਤੇ ਹਸਮੁੱਖ ਸਨ। ਪਿੰਡ ਬਾਜੇਵਾਲੇ ਦੇ ਪੰਚਾਇਤ ਮੈਂਬਰ ਵੀ ਰਹੇ। ਉਸ ਸਮੇਂ ਪਿੰਡ ਦੇ ਬਹੁਤ ਕੰਮ ਕੀਤੇ ਅਤੇ ਸਕੂਲ ਵਿਚ ਵੀ ਪਾਣੀ ਵਾਲੀ ਟੈਂਕੀ ਅਤੇ ਵਾਟਰ ਕੂਲਰ ਦਾ ਬੱਚਿਆਂ ਲਈ ਪ੍ਰਬੰਧ ਕੀਤਾ। ਪਿਛਲੇ ਸਾਲ ਪਿੰਡ ਦੇ ਵਿੱਚ ਮੈਡੀਕਲ ਕੈਂਪ ਉਨ੍ਹਾਂ ਦੀ ਯਾਦ ਵਿੱਚ ਲਗਵਾਇਆ। ਅੱਜ ਉਨ੍ਹਾਂ ਦੀ ਯਾਦ ਵਿੱਚ ਗਊਸ਼ਾਲਾ ਬਾਬਾ ਨਾਨਕ ਵਿਖੇ ਹਰਾ ਚਾਰਾ ਅਤੇ ਸਵਾ ਮਣੀ ਪਰਿਵਾਰ ਵੱਲੋਂ ਲਗਵਾਈ ਗਈ। ਇਸ ’ਚ ਮਾਤਾ ਸ਼ਕੁੰਤਲਾ ਦੇਵੀ, ਭਰਜਾਈ ਰੇਖ਼ਾ ਰਾਣੀ, ਅੰਕੁਸ਼ ਗੋਇਲ, ਰਿਸ਼ੂ ਗੋਇਲ, ਕੋਮਲ ਦੀਪ, ਸੀਮਾ ਰਾਣੀ, ਗੌਤਮ ਜੈਨ, ਦੋਸ਼ਾਂਤ ਗੋਇਲ ਅਤੇ ਨਰੇਸ਼ ਬਿਰਲਾ ਵੱਲੋਂ ਗਊਸ਼ਾਲਾ ਦੇ ਵਿੱਚ ਜਾ ਕੇ ਸੇਵਾ ਕੀਤੀ।