ਸਿਲਵਰ ਜੁਬਲੀ ਮੌਕੇ ਪਾਠ ਦਾ ਭੋਗ ਪਾਇਆ
ਇਲਾਕੇ ਦੇ ਪਹਿਲੇ ਸੀਬੀਐਸਈ ਮਾਨਤਾ ਪ੍ਰਾਪਤ
Publish Date: Thu, 05 Feb 2026 06:24 PM (IST)
Updated Date: Thu, 05 Feb 2026 06:26 PM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ
ਭੀਖੀ : ਸਿਲਵਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਉਂ ਵੱਲੋਂ ਆਪਣਾ 25ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸੰਸਥਾਪਕ ਸਵ. ਸੁਰਿੰਦਰ ਸਿੰਗਲਾ ਅਤੇ ਮਰਹੂਮ ਚੇਅਰਪਰਸਨ ਅੰਜੂ ਸਿੰਗਲਾ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਕੇ ਸਕੂਲ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਅਤੇ ਨਮਨ ਸਿੰਗਲਾ ਨੇ ਕਿਹਾ ਕਿ ਇਲਾਕੇ ਦੇ ਵਿੱਦਿਅਕ ਪਛੜੇਪਣ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਮਾਪਿਆਂ ਵੱਲੋਂ 2001 ਵਿੱਚ ਇਹ ਸਕੂਲ ਸ਼ੁਰੂ ਕੀਤਾ ਗਿਆ ਅਤੇ ਇਹ ਇਲਾਕੇ ਦੀ ਪਹਿਲੀ ਵਿਦਿਅਕ ਸੰਸਥਾ ਸੀ, ਜਿਸ ਨੇ ਸੀਬੀਐੱਸਈ ਤੋਂ ਬਕਾਇਦਾ ਮਾਨਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 25 ਸਾਲਾਂ ਦੌਰਾਨ ਸਕੂਲ ਪ੍ਰਬੰਧਨ ਅਤੇ ਸਟਾਫ਼ ਮਿਹਨਤ ਅਤੇ ਪ੍ਰਤੀਬੱਧਤਾ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਖੇਡਾਂ ਅਤੇ ਹੋਰ ਬੌਧਿਕ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 25 ਸਾਲਾਂ ਦੌਰਾਨ ਸੰਸਥਾ ਨੂੰ ਮਾਣ ਹੈ ਕਿ ਇੱਥੋਂ ਸਿੱਖਿਆ ਪ੍ਰਾਪਤ ਸੈਂਕੜੇ ਵਿਦਿਆਰਥੀਆਂ ਨੇ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਹਨ, ਉੱਥੇ ਕਾਮਯਾਬ ਇਨਸਾਨ ਦੇ ਰੂਪ ਵਿੱਚ ਜੀਵਨ ਬਤੀਤ ਕਰ ਰਹੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਕਿਰਨ ਰਤਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਗ੍ਰਹਿਣ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਸਮਾਜਿਕ ਚੇਤਨਾ ਅਤੇ ਦੇਸ਼ ਭਗਤੀ ਵੱਲ ਵਿਸ਼ੇਸ਼ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਮੈਨੇਜਰ ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਉੱਤਮ ਸਿੰਘ, ਬੱਗਾ ਸਿੰਘ, ਰਣਦੀਪ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ, ਜਸਵਿੰਦਰ ਕੌਰ, ਰੀਨਾ ਰਾਣੀ, ਨਿਰਮਲ ਦਾਸ ਆਦਿ ਹਾਜ਼ਰ ਸਨ।